Breaking News
Home / ਦੁਨੀਆ / ਪਾਕਿਸਤਾਨ ‘ਚ ਹਰਮੀਤ ਸਿੰਘ ਬਣਿਆ ਪਹਿਲਾ ਸਿੱਖ ‘ਨਿਊਜ਼ ਐਂਕਰ’

ਪਾਕਿਸਤਾਨ ‘ਚ ਹਰਮੀਤ ਸਿੰਘ ਬਣਿਆ ਪਹਿਲਾ ਸਿੱਖ ‘ਨਿਊਜ਼ ਐਂਕਰ’

ਕਰਾਚੀ : ਪਾਕਿਸਤਾਨ ਦੇ ਨਿਊਜ਼ ਚੈਨਲ ਨੇ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਐਂਕਰ ਬਣਾਇਆ ਹੈ। ਖੈਬਰ ਪਖਤੁਨਖਵਾ ਸੂਬੇ ਦੇ ਚਾਕੇਸਰ ਸ਼ਹਿਰ ਦੇ ਰਹਿਣ ਵਾਲੇ ਹਰਮੀਤ ਸਿੰਘ ਨਿਊਜ਼ ਐਂਕਰ ਬਣ ਕੇ ਬੇਹੱਦ ਖੁਸ਼ ਹਨ। ਉਨ੍ਹਾਂ (ਹਰਮੀਤ) ਨੂੰ ਨਿਊਜ਼ ਐਂਕਰ ਬਣਨ ਦੀ ਜਾਣਕਾਰੀ ਖੁਦ ਚੈਨਲ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਦਿੱਤੀ। ਚੈਨਲ ਨੇ ਲਿਖਿਆ, ‘ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਸਿਰਫ ਪਬਲਿਕ ਨਿਊਜ਼ ‘ਤੇ।’ ਹਾਲ ਹੀ ਵਿਚ ਮਨਮੀਤ ਕੌਰ ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਰਿਪੋਰਟਰ ਸੀ। ਸਿੰਘ ਨੇ ਕਿਹਾ, ‘ਪਕਿਸਤਾਨ ਵਿਚ ਉਭਰਦੇ ਮੀਡੀਆ ਉਦਯੋਗ ਦੇ ਪ੍ਰਤੀ ਉਨ੍ਹਾਂ ਦਾ ਪਹਿਲਾਂ ਤੋਂ ਰੁਝਾਨ ਸੀ। ਮੀਡੀਆ ਖੇਤਰ ਵਿਚ ਆਉਣ ਲਈ ਮੈਂ ਕੋਈ ਧਾਰਮਿਕ ਕਾਰਡ ਨਹੀਂ ਖੋਲ੍ਹਿਆ। ਮੈਂ ਆਪਣੀ ਅਲਗ ਪਛਾਣ ਬਣਾਉਣ ਬਹੁਤ ਮਿਹਨਤ ਕੀਤੀ ਹੈ। ਮੀਡੀਆ ਵਿਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਪੋਰਟਰ ਦੇ ਤੌਰ ‘ਤੇ ਕੀਤੀ ਸੀ। ਪੱਤਰਕਾਰੀ ਵਿਚ ਪੋਸਟ ਗ੍ਰੈਜੂਏਸ਼ਨ ਉਸ ਨੇ ਫੈਡਰਲ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਕੀਤੀ। ਸਿੰਘ ਦਾ ਪਰਿਵਾਰ ਪਾਕਿਸਤਾਨ ਵਿਚ ਹੀ ਰਹਿੰਦਾ ਹੈ ਪਰ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਭਾਰਤ ‘ਚ ਵੀ ਹਨ। ਪਬਲਿਕ ਨਿਊਜ਼ ਚੈਨਲ ਦੇ ਪ੍ਰਮੁੱਖ ਯੁਸੁਫ ਬੇਗ ਮਿਰਜ਼ਾ ਨੇ ਕਿਹਾ ਕਿ ਸਿੰਘ ਨੂੰ ਉਨ੍ਹਾਂ ਦੇ ਬਿਹਤਰੀਨ ਵਿਅਕਤੀਗਤ ਅਤੇ ਸ਼ਾਨਦਾਰ ਅਵਾਜ਼ ਲਈ ਚੁਣਿਆ ਗਿਆ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …