Breaking News
Home / ਦੁਨੀਆ / ਕਿਸ਼ੀਦਾ ਹੋਣਗੇ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ

ਕਿਸ਼ੀਦਾ ਹੋਣਗੇ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ

ਟੋਕੀਓ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ੀਦਾ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨ ਚੋਣ ਜਿੱਤ ਲਈ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸ਼ੀਦਾ ਨੂੰ ਮਹਾਮਾਰੀ ਨਾਲ ਗ੍ਰਸਤ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਅਤੇ ਵਧਦੇ ਖੇਤਰੀ ਸੁਰੱਖਿਆ ਖਤਰੇ ਨਾਲ ਨਜਿੱਠਣ ਲਈ ਅਮਰੀਕਾ ਨਾਲ ਮਜ਼ਬੂਤ ਗੱਠਜੋੜ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਕਿਸ਼ੀਦਾ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੀ ਥਾਂ ਲੈਣਗੇ।
ਪਾਕਿ ‘ਚ ਸਿੱਖ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
ਪਿਸ਼ਾਵਰ : ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਵੀਰਵਾਰ ਸ਼ਾਮ ਨੂੰ ਇਕ ਸਿੱਖ ਡਾਕਟਰ ਦੀ ਉਸਦੇ ਕਲੀਨਿਕ ਵਿਚ ਹੀ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਤਨਾਮ ਸਿੰਘ ਨਾਮ ਦੇ ਇਸ ਡਾਕਟਰ ਨੂੰ ਜਦੋਂ ਗੋਲੀਆਂ ਮਾਰੀਆਂ ਗਈਆਂ, ਉਸ ਸਮੇਂ ਉਹ ਕਲੀਨਿਕ ਵਿਚ ਮਰੀਜ਼ਾਂ ਦਾ ਚੈਕਅਪ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦਿਨ-ਦਿਹਾੜੇ ਹੱਤਿਆ ਕਰਨ ਤੋਂ ਬਾਅਦ ਆਰੋਪੀ ਘਟਨਾ ਸਥਾਨ ਤੋਂ ਫਰਾਰ ਹੋ ਗਏ।

 

Check Also

ਨੀਰਵ ਮੋਦੀ ਦੀ ਅਪੀਲ ਅਮਰੀਕਾ ਦੀ ਅਦਾਲਤ ਨੇ ਕੀਤੀ ਖਾਰਜ

ਵਾਸ਼ਿੰਗਟਨ : ਨਿਊਯਾਰਕ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ …