15.9 C
Toronto
Tuesday, September 22, 2026
spot_img
Homeਦੁਨੀਆਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ 'ਤੇ ਅੰਡਾ ਸੁੱਟਿਆ

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ‘ਤੇ ਅੰਡਾ ਸੁੱਟਿਆ

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ‘ਤੇ ਅੰਡਾ ਸੁੱਟਿਆਪੈਰਿਸ : ਫਰਾਂਸ ਦੇ ਲਉਂ ਸ਼ਹਿਰ ਵਿਚ ਇਕ ਕੌਮਾਂਤਰੀ ਵਪਾਰ ਮੇਲੇ ਦੌਰਾਨ ਇਕ ਵਿਅਕਤੀ ਨੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਉਤੇ ਅੰਡਾ ਸੁੱਟ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਮੈਕਰੋਂ ਭੀੜ ਵਿਚੋਂ ਗੁਜ਼ਰ ਰਹੇ ਸਨ ਤੇ ਇਸੇ ਦੌਰਾਨ ਅੰਡਾ ਸੁੱਟਿਆ ਗਿਆ ਜੋ ਬਿਨਾਂ ਟੁੱਟੇ ਉਨ੍ਹਾਂ ਦੇ ਉਪਰੋਂ ਲੰਘ ਗਿਆ। ਦੋ ਬਾਡੀਗਾਰਡ ਤੁਰੰਤ ਰਾਸ਼ਟਰਪਤੀ ਦੇ ਕਰੀਬ ਆ ਗਏ ਤੇ ਅੰਡਾ ਸੁੱਟਣ ਵਾਲੇ ਵਿਅਕਤੀ ਨੂੰ ਬਾਡੀਗਾਰਡ ਘਟਨਾ ਸਥਾਨ ਤੋਂ ਲੈ ਗਏ।

RELATED ARTICLES
POPULAR POSTS