18 C
Toronto
Monday, September 15, 2025
spot_img
Homeਦੁਨੀਆਨਾਗਰਿਕਤਾ ਕਾਨੂੰਨ ਖਿਲਾਫ ਵਾਸ਼ਿੰਗਟਨ 'ਚ ਰੋਸ ਪ੍ਰਦਰਸ਼ਨ

ਨਾਗਰਿਕਤਾ ਕਾਨੂੰਨ ਖਿਲਾਫ ਵਾਸ਼ਿੰਗਟਨ ‘ਚ ਰੋਸ ਪ੍ਰਦਰਸ਼ਨ

ਭਾਰਤੀ-ਅਮਰੀਕੀਆਂ ਨੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਨਾਗਰਿਕਤਾ ਕਾਨੂੰਨ ਖਿਲਾਫ ਭਾਰਤੀ-ਅਮਰੀਕੀਆਂ ਦੇ ਇਕ ਗਰੁੱਪ ਨੇ ਵਾਸ਼ਿੰਗਟਨ ‘ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਗਰੇਟਰ ਵਾਸ਼ਿੰਗਟਨ ਇਲਾਕੇ ਦੇ ਕਰੀਬ 150 ਭਾਰਤੀ-ਅਮਰੀਕੀਆਂ ਨੇ ਆਰੋਪ ਲਾਇਆ ਕਿ ਭਾਰਤ ਦਾ ਧਰਮਨਿਰਪੱਖ ਢਾਂਚਾ ਖ਼ਤਰੇ ‘ਚ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰਾਸ਼ਟਰ ਗੀਤ ਵੀ ਗਾਇਆ। ਉਨ੍ਹਾਂ ਨੇ ਹੱਥਾਂ ਵਿਚ ‘ਨਫ਼ਰਤ ਖਿਲਾਫ ਇਕਜੁੱਟਤਾ’ ਅਤੇ ‘ਭਾਰਤ ਨੂੰ ਵੰਡਣਾ ਬੰਦ ਕਰੋ’ ਜਿਹੇ ਪੋਸਟਰ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੇ ਆਲੇ-ਦੁਆਲੇ ਘੇਰਾ ਬਣਾਇਆ ਅਤੇ ਦੇਸ਼ਭਗਤੀ ਦੇ ਗੀਤ ਗਾਏ। ਉਨ੍ਹਾਂ ਨਾਗਰਿਕਤਾ ਦੇਣ ‘ਚ ਧਰਮ ਨੂੰ ਆਧਾਰ ਬਣਾਏ ਜਾਣ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਪਿਛਲੇ 9 ਦਿਨਾਂ ‘ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਕੀਤਾ ਗਿਆ ਇਹ ਤੀਜਾ ਵਿਰੋਧ ਪ੍ਰਦਰਸ਼ਨ ਸੀ। ਧਿਆਨ ਰਹੇ ਕਿ ਸੋਧੇ ਗਏ ਨਾਗਰਿਕਤਾ ਕਾਨੂੰਨ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਧਾਰਮਿਕ ਤਸ਼ੱਦਦ ਕਾਰਨ 31 ਦਸੰਬਰ 2014 ਤੋਂ ਪਹਿਲਾਂ ਆਏ ਵਿਅਕਤੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ।

RELATED ARTICLES
POPULAR POSTS