10.3 C
Toronto
Saturday, November 8, 2025
spot_img
Homeਦੁਨੀਆਬ੍ਰਿਟਿਸ਼ ਕੋਲੰਬੀਆ 'ਚ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਜੁਰਮਾਨਾ

ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਜੁਰਮਾਨਾ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ, ਤੇ ਤਿੰਨ ਮਹੀਨੇ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਘਟਨਾ 27 ਦਸੰਬਰ, 2017 ਦੀ ਹੈ, ਜਦੋਂ ਕੈਨੇਡਾ ਦੇ ਡਾਕ ਵਿਭਾਗ ਦਾ ਟਰੱਕ ਡਰਾਈਵਰ ਰਾਜਵਿੰਦਰ ਸਿੰਘ ਗੋਰਾਇਆ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਤਾਂ ਰਿਚਮੰਡ ਦੀ ਗਾਰਡਨ ਸਿਟੀ ਰੋਡ ‘ਤੇ ਆਈਲੈਂਡ ਵੇਅ ਦੇ ਚੌਰਸਤੇ ‘ਤੇ ਭਾਰਤੀ ਮੂਲ ਦੀ 27 ਸਾਲਾ ਐਸਥਰ ਸੀਤਾ ਐਂਥਨੀ ਰਾਜ ਨੂੰ ਟੱਕਰ ਮਾਰ ਦਿੱਤੀ, ਜੋ ਕਿ ਹਰੀ ਬੱਤੀ ਵਿਚ ਸਹੀ ਤੌਰ ‘ਤੇ ਸੜਕ ਪਾਰ ਕਰ ਰਹੀ ਸੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ ਸੀ। ਐਸਥਰ ਸੀਤਾ ਐਂਥਨੀ ਕੈਨੇਡਾ ‘ਚ ਨਰਸਿੰਗ ਦਾ ਕੋਰਸ ਕਰ ਰਹੀ ਸੀ ਤੇ ਕੈਨੇਡਾ ਆਉਣ ਤੋਂ ਪਹਿਲਾਂ ਉਹ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿਖੇ ਨਰਸ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਪ੍ਰੋਵਿੰਸ਼ਲ ਮੋਟਰ ਵਹੀਕਲ ਐਕਟ ਤਹਿਤ ਰਾਜਵਿੰਦਰ ਸਿੰਘ ਗੁਰਾਇਆ ਨੂੰ ਬੇਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ, ਤੇ ਹੁਣ ਉਸ ਨੂੰ ਸਜ਼ਾ ਸੁਣਾਈ ਗਈ ਹੈ।

RELATED ARTICLES
POPULAR POSTS