ਸਟਾਕਹੋਮ : ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਜਰਮਨੀ ਦੇ ਵਿਗਿਆਨੀ ਬੈਂਜਾਮਿਨ ਲਿਸਟ (ਮੈਕਸ ਪਲੈਂਕ ਇੰਸਟੀਚਿਊਟ) ਅਤੇ ਸਕਾਟਲੈਂਡ ‘ਚ ਜਨਮੇ ਵਿਗਿਆਨੀ ਡੇਵਿਡ ਡਬਲਿਊਸੀ ਮੈਕਮਿਲਨ (ਪ੍ਰਿੰਸਟਨ ਯੂਨੀਵਰਸਿਟੀ) ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਣੂਆਂ ਦੇ ਨਿਰਮਾਣ ਦਾ ਸਰਲ ਅਤੇ ਨਵਾਂ ਰਾਹ ਲੱਭਣ ਲਈ ਦੋਵੇਂ ਵਿਗਿਆਨੀਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।