ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜ਼ੈ ਸ਼ਾਹ ਨੇ ਕੀਤਾ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਏਸ਼ੀਆ ਕੱਪ ਦੇ ਸਥਾਨ ਦਾ ਫੈਸਲਾ ਆਈਪੀਐੱਲ ਫਾਈਨਲ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ, ਜਿਸ ਮੀਟਿੰਗ ਵਿਚ ਏਸ਼ੀਅਨ ਕਿ੍ਰਕਟ ਕੌਂਸਲ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਜੈ ਸ਼ਾਹ ਨੇ ਦੱਸਿਆ ਕਿ ਏਸ਼ੀਆ ਕੱਪ ਦਾ ਸਥਾਨ ਫ਼ਿਲਹਾਲ ਤੈਅ ਨਹੀਂ ਹੋਇਆ ਹੈ। ਅਸੀਂ ਇਸ ਸਮੇਂ ਆਈਪੀਐੱਲ ਵਿੱਚ ਰੁੱਝੇ ਹੋਏ ਹਾਂ ਅਤੇ ਸ੍ਰੀਲੰਕਾ ਕਿ੍ਰਕਟ ਬੋਰਡ, ਬੰਗਲਾਦੇਸ਼ ਕ੍ਰਿਕਟ ਅਤੇ ਅਫਗਾਨਿਸਤਾਨ ਕਿ੍ਰਕਟ ਬੋਰਡ ਦੇ ਪ੍ਰਮੁੱਖ ਅਧਿਕਾਰੀ ਆਈਪੀਐੱਲ ਦਾ ਫਾਈਨਲ ਦੇਖਣ ਲਈ ਆ ਰਹੇ ਹਨ, ਜੋ ਕਿ 28 ਮਈ ਦਿਨ ਐਤਵਾਰ ਨੂੰ ਖੇਡਿਆ ਜਾਣਾ ਹੈ। ਆਈਪੀਐਲ ਫਾਈਨਲ ਤੋਂ ਬਾਅਦ ਅਸੀਂ ਏਸ਼ੀਆ ਕੱਪ ਦੇ ਸਥਾਨ ਸਬੰਧੀ ਚਰਚਾ ਕਰਕੇ ਢੁਕਵੇਂ ਸਮੇਂ ’ਤੇ ਕੋਈ ਫੈਸਲਾ ਲਵਾਂਗੇ।’ ਧਿਆਨ ਰਹੇ ਕਿ ਪਾਕਿਸਤਾਨ ਇਸ ਸਾਲ ਏਸ਼ੀਆ ਕੱਪ ਦਾ ਮੇਜ਼ਬਾਨ ਹੈ ਪ੍ਰੰਤੂ ਭਾਰਤੀ ਕਿ੍ਰਕਟ ਟੀਮ ਕੇਂਦਰ ਸਰਕਾਰ ਦੀ ਆਗਿਆ ਤੋਂ ਬਿਨਾਂ ਗੁਆਂਢੀ ਦੇਸ਼ ਪਾਕਿਸਤਾਨ ਦੀ ਯਾਤਰਾ ਨਹੀਂ ਕਰ ਸਕਦੀ ਅਤੇ ਪਾਕਿਸਤਾਨ ਕਿ੍ਰਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਨਜ਼ਮ ਸੇਠੀ ਨੇ ‘ਹਾਈਬਿ੍ਰਡ ਮਾਡਲ’ ਦਾ ਪ੍ਰਸਤਾਵ ਰੱਖਿਆ ਹੈ ਤਾਂ ਜੋ ਚਾਰ ਮੈਚ ਆਪਣੇ ਦੇਸ਼ ’ਚ ਕਰਵਾਏ ਜਾ ਸਕਣ।