21.7 C
Toronto
Saturday, August 15, 2026
spot_img
Homeਪੰਜਾਬਪੰਜਾਬੀ ਯੂਨਵਰਸਿਟੀ ਪਟਿਆਲਾ ਦੀ ਪ੍ਰੀਖਿਆ ਬਰਾਂਚ ’ਚ ਲੱਗੀ ਭਿਆਨਕ ਲੱਗੀ

ਪੰਜਾਬੀ ਯੂਨਵਰਸਿਟੀ ਪਟਿਆਲਾ ਦੀ ਪ੍ਰੀਖਿਆ ਬਰਾਂਚ ’ਚ ਲੱਗੀ ਭਿਆਨਕ ਲੱਗੀ

ਪੰਜਾਬੀ ਯੂਨਵਰਸਿਟੀ ਪਟਿਆਲਾ ਦੀ ਪ੍ਰੀਖਿਆ ਬਰਾਂਚ ’ਚ ਲੱਗੀ ਭਿਆਨਕ ਲੱਗੀਦੋ ਸੁਰੱਖਿਆ ਮੁਲਾਜ਼ਮ ਸੰਘਣੇ ਧੰੂਏ ਕਾਰਨ ਹੋਏ ਬੇਹੋਸ਼
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਬਰਾਂਚ ਦੀ ਨਵੀਂ ਇਮਾਰਤ ਵਿਚ ਅੱਜ ਵੀਰਵਾਰ ਨੂੰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਜਿਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਮੀਡੀਆ ਰਿਪੋਰਟਾਂ ਅਤੇ ਮੁੱਢਲੀ ਜਾਂਚ ਤੋਂ ਇੰਝ ਲੱਗਦਾ ਹੈ ਜਿਵੇ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇ। ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਤਾਇਨਾਤ ਦੋ ਸੁਰੱਖਿਆ ਮੁਲਾਜ਼ਮ ਵੀ ਫੈਲੇ ਸੰਘਣੇ ਧੂੰਏਂ ਕਾਰਨ ਬੇਹੋਸ਼ ਹੋ ਗਏ ਜਦਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ’ਤੇ ਸਵੇਰੇ ਕਰੀਬ 7 ਵਜੇ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਗਈ। ਪ੍ਰੀਖਿਆ ਬ੍ਰਾਂਚ ਵਿੱਚ ਵਿਦਿਆਰਥੀਆਂ ਦੇ ਦਸਤਾਵੇਜ਼ ਅਤੇ ਅਕਾਦਮਿਕ ਰਿਕਾਰਡ ਰੱਖੇ ਜਾਂਦੇ ਹਨ। ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਅੱਗ ਨਾਲ ਰਿਕਾਰਡ ਅਤੇ ਹੋਰ ਸਮੱਗਰੀ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਜਦਕਿ ਅੱਗ ਨਾਲ ਹੋਏ ਨੁਕਸਾਨ ਦਾ ਪੂਰਾ ਮੁਲਾਂਕਣ ਕਰਨ ਵਿਚ ਸਮਾਂ ਲੱਗੇਗਾ।

 

RELATED ARTICLES
POPULAR POSTS