ਲੋਕ ਦੇ ਜਾਂਦੇ ਹਨ ਰੱਦੀ ਤਾਂ ਕਿ ਚਲਦਾ ਰਹੇ ਸੋਸ਼ਲ ਕੰਮ
ਸ਼ੁਰੂ ‘ਚ ਕੇਵਲ ਉਹ ਬੱਚੇ ਹੀ ਆਉਂਦੇ ਸਨ ਜੋ ਦਿਨ ‘ਚ ਕਿਸੇ ਦੁਕਾਨ ਜਾਂ ਰੇਹੜੀ ‘ਤੇ ਕੰਮ ਕਰਦੇ ਹਨ। ਹੁਣ ਸੈਂਟਰ ‘ਚ 70 ਬੱਚੇ ਪੜ੍ਹਦੇ ਹਨ। ਹੁਣ ਲੋਕ ਖੁਦ ਹੀ ਰੱਦੀ ਸੈਂਟਰ ‘ਚ ਦੇ ਜਾਂਦੇ ਹਨ ਤਾਂ ਕਿ ਇਹ ਸੋਸ਼ਲ ਕੰਮ ਚਲਦਾ ਰਹੇ। ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਦੇ ਨਾਲ-ਨਾਲ ਬੂਟ-ਕੱਪੜੇ ਆਦਿ ਵੀ ਦਿੱਤੇ ਜਾਂਦੇ ਹਨ।
ਆਪਣੇ ਆਪਣੇ ਮੁਹੱਲੇ ‘ਚ ਜਮ੍ਹਾਂ ਕਰਦੇ ਨੇ ਰੱਦੀ, ਫਿਰ ਵੇਚਦੇ ਹਨ
8-10 ਦੋਸਤ ਹਰੇਕ ਐਤਵਾਰ ਆਪਣੇ-ਆਪਣੇ ਮੁਹੱਲੇ ‘ਚ ਰੱਦੀ ਇਕੱਠੀ ਕਰਦੇ ਹਨ ਅਤੇ ਕਿਰਤ ਨਗਰ ‘ਚ ਦੁਕਾਨ ਲੈ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਸੈਂਟਰ ‘ਚ ਪੜ੍ਹਾਉਣ ਵਾਲੇ ਸਰਬਜੀਤ ਸਿੰਘ ਡਬਲ ਐਮਏ ਅਤੇ ਬੀਐਡ, ਹਰਿੰਦਰ ਸਿੰਘ ਰਿੱਕੀ ਬੀਟੈਕ, ਅਨੀਸ਼ ਕੁੱਕੜ ਐਮ ਏ, ਸਾਹਿਲ ਗਰਗ (ਆਈਲੈਟਸ ‘ਚ ਸਾਢੇ ਸੱਤ ਬੈਂਡ) ਹਨ। ਇਸ ਤੋਂ ਇਲਾਵਾ ਹੋਰ ਵੀ ਵਧੀਆ ਸਹਿਯੋਗੀ ਹਨ, ਜੋ ਰੱਦੀ ਟੂ ਐਜੂਕੇਸ਼ਨ ਦੇ ਨਾਲ ਮਿਲ ਕੇ ਫਰੀ ਇਹ ਕੰਮ ਕਰ ਰਹੇ ਹਨ।
ਬੁੱਕ ਬੈਂਕ ਖੋਲ੍ਹ ਕੇ ਪੜ੍ਹਨ ਲਈ ਮੁਫ਼ਤ ਦਿੱਤੀਆਂ ਜਾ ਰਹੀਆਂ ਨੇ ਕਿਤਾਬਾਂ
‘ਰੱਦੀ ਟੂ ਐਜੂਕੇਸ਼ਨ’ ਸੈਂਟਰ ਨੇ ਬੁੱਕ ਬੈਂਕ ਵੀ ਬਣਾਇਆ ਹੈ। ਇਸ ‘ਚ ਕੋਈ ਵੀ ਵਿਦਿਆਰਥੀ ਪੁਰਾਣੀਆਂ ਕਿਤਾਬਾਂ ਜਮ੍ਹਾਂ ਕਰਵਾ ਸਕਦੇ ਹਨ ਅਤੇ ਕੋਈ ਵੀ ਪੜ੍ਹਨ ਦੇ ਲਈ ਕਿਤਾਬ ਲਿਜਾ ਸਕਦਾ ਹੈ। ਜੋ ਗਰੀਬ ਬੱਚੇ ਕਿਤਾਬਾਂ ਨਹੀਂ ਲੈ ਸਕਦੇ, ਉਹ ਇਸ ਬੁੱਕ ਬੈਂਕ ਤੋਂ ਕਿਤਾਬਾਂ ਲੈ ਕੇ ਆਪਣੀ ਪੜ੍ਹਾਈ ਕਰ ਸਕਦੇ ਹਨ।