Breaking News
Home / ਕੈਨੇਡਾ / ਮੁਕਤਸਰ ਦੇ ਸਰਬਜੀਤ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਕੁਝ ਸਾਥੀਆਂ ਨਾਲ ਸ਼ੁਰੂ ਕੀਤਾ ਰੱਦੀ ਟੂ ਐਜੂਕੇਸ਼ਨ ਸੈਂਟਰ

ਮੁਕਤਸਰ ਦੇ ਸਰਬਜੀਤ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਕੁਝ ਸਾਥੀਆਂ ਨਾਲ ਸ਼ੁਰੂ ਕੀਤਾ ਰੱਦੀ ਟੂ ਐਜੂਕੇਸ਼ਨ ਸੈਂਟਰ

ਐਮ ਏ, ਬੀਐਡ ਪਾਸ ਪ੍ਰੰਤੂ ਘਰ-ਘਰ ਜਾ ਕੇ ਇਕੱਠੀ ਕਰਦੇ ਨੇ ਰੱਦੀ, ਫਿਰ ਉਸ ਨੂੰ ਵੇਚ ਕੇ ਮਿਲੇ ਪੈਸੇ ਨਾਲ ਖਰੀਦਦੇ ਹਨ ਕਿਤਾਬਾਂ, ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਨੇ ਮੁਫ਼ਤ
ਮੁਕਤਸਰ/ਬਿਊਰੋ ਨਿਊਜ਼ : ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ ਬਸ ਹੁਨਰ ਹੋਣਾ ਚਾਹੀਦਾ ਹੈ ਉਸ ਨੂੰ ਇਸਤੇਮਾਲ ਕਰਨ ਦਾ। ਇਹ ਗੱਲ ਮੁਕਤਸਰ ਦੇ ਐਮ ਏ ਹਿਸਟਰੀ, ਐਮ ਏ ਪੋਲਿਟੀਕਲ ਸਾਇੰਸ ਅਤੇ ਬੀਐਡ ਪਾਸ ਸਰਬਜੀਤ ਨੇ ਸਾਬਤ ਵਰ ਕਰ ਦਿੱਤਾ ਹੈ। ਉਨ੍ਹਾਂ ਨੇ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਕਬਾੜ ਵੇਚ ਕੇ ਜ਼ਰੂਰਤਮੰਦ ਬੱਚਿਆਂ ਨੂੰ ਨਾਲ ਦੇ ਰੰਗ ‘ਚ ਰੰਗਣ ਦਾ ਆਈਡੀਆ ਸ਼ੇਅਰ ਕੀਤਾ, ਉਹ ਵੀ ਤਿਆਰ ਹੋ ਗਏ। ਅਸੀਂ ਆਪਣੇ ਘਰਾਂ ਅਤੇ ਦੋਸਤਾਂ ਦੇ ਘਰਾਂ ਤੋਂ ਰੱਦੀ ਇਕੱਠੀ ਕਰਕੇ ਵੇਚੀ ਤਾਂ 5440 ਰੁਪਏ ਮਿਲੇ। ਲੋਕ ਹੱਸਦ ਵੀ ਸਨ। ਕਹਿੰਦੇ ਸਨ ਕਿ ਇਹ ਕੀ ਕੰਮ ਹੋ ਰਿਹਾ ਹੈ। ਪੜ੍ਹੇ-ਲਿਖੇ ਹੋ, ਕੋਈ ਨੌਕਰੀ ਜਾਂ ਕੋਈ ਹੋਰ ਕੰਮ ਦੇਖੋ। ਅਸੀਂ ਰੱਦੀ ਵੇਚ ਕੇ ਆਏ ਪੈਸਿਆਂ ਨਾਲ ‘ਰੱਦੀ ਟੂ ਐਜੂਕੇਸ਼ਨ’ ਨਾਮ ਦਾ ਸੈਂਟਰ ਸ਼ੁਰੂ ਕੀਤਾ। ਸ਼ੁਰੂਆਤ ‘ਚ ਬੱਚੇ ਘੱਟ ਆਉਂਦੇ ਸਨ। ਕਾਪੀ, ਕਿਤਾਬ ਅਤੇ ਸਕੂਲੀ ਫੀਸ ਤੱਕ ਦੀ ਮਦਦ ਦਿੱਤੀ ਗਈ। ਪਹਿਲਾਂ ਕੇਵਲ 2 ਘੰਟੇ ਪੜ੍ਹਾਈ ਕਰਦੇ ਸਨ, ਹੁਣ ਸੈਂਟਰ ‘ਚ ਸਵੇਰੇ 6 ਤੋਂ 8 ਵਜੇ, ਫਿਰ ਸ਼ਾਮ ਨੂੰ 4 ਤੋਂ 8 ਵਜੇ ਤੱਕ ਪੜ੍ਹਾਈ ਹੁੰਦੀ ਹੈ।

Check Also

ਕਿਸਾਨੀ ਅੰਦੋਲਨ ਨਵੀਆਂ ਕਦਰਾਂ-ਕੀਮਤਾਂ ਸਿਰਜੇਗਾ

ਕਾਫਲੇ ਵੱਲੋਂ ਪ੍ਰੋ. ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਕੀਤੀ ਗਈ ਗੱਲਬਾਤ ਟੋਰਾਂਟੋ/ਕੁਲਵਿੰਦਰ ਖਹਿਰਾ : …