ਬਰੈਂਪਟਨ/ਬਿਉਰੋ ਨਿਉਜ਼
ਬਰੈਂਪਟਨ ਈਸਟ ਤੋਂ ਚੁਣੇਂ ਗਏ ਕਨੇਡੀਅਨ ਐਮ ਪੀ ਰਾਜ ਗਰੇਵਾਲ ਨੇਂ ਈਸਾਈ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਕਨੇਡੀਅਨ ਸਰਕਾਰ ਧਾਰਮਿਕ ਬਰਾਬਰਤਾ ਦੇ ਮੁੱਦੇ ਤੇ ਉਹਨਾਂ ਦੇ ਨਾਲ ਖੜ੍ਹੀ ਹੈ।ਇਹ ਵਿਚਾਰ ਉਹਨਾਂ ਕਨੇਡੀਅਨ ਕਾਪਟਿਕ ਸੈਂਟਰ ਮਿਸੀਸਾਗਾ ਵਿੱਚ,ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਵਲੋਂ ਸ਼ਹੀਦ ਸ਼ਾਹਬਾਜ ਭੱਟੀ ਦੀ ਪੰਜਵੀਂ ਬਰਸੀ ਤੇ, ਆਯਜਿਤ ਇਕ ਪ੍ਰੋਗਰਾਮ ਵਿੱਚ ਪੇਸ਼ ਕੀਤੇ। ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇਂ ਪਬਲਿਕ ਨੂੰ ਸੰਬੋਧਨ ਦੌਰਾਨ ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਦਾ ਧਾਰਮਿਕ ਆਜਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਧੰਨਵਾਦ ਕੀਤਾ।ਆਪਣੀਂ ਸਪੀਚ ਨੂੰ ਜਾਰੀ ਰੱਖਦਿਆਂ ਉਹਨਾਂ ਨੇਂ ਸ਼ਹੀਦ ਸ਼ਾਹਬਾਜ ਭੱਟੀ ਨੂੰ ਇੱਕ ਰਾਜਨੀਤਿਕ ਲੀਡਰ ਦੇ ਤੌਰ ਤੇ ਉਹਨਾਂ ਵਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਅਤੇ ਧਾਰਮਿਕ ਬਰਾਬਰਤਾ ਲਈ ਅਣਥੱਕ ਕੋਸ਼ਿਸ਼ਾਂ ਬਾਰੇ ਸੰਖੇਪ ਵਿੱਚ ਜਿਕਰ ਕਰਕੇ,ਸ਼ਰਧਾਂਜਲੀ ਭੇਂਟ ਕੀਤੀ।ਐਮ ਪੀ ਰਾਜ ਗਰੇਵਾਲ ਨੇਂ ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਅਤੇ ਸਾਰੀ ਕਮਿਉਨਿਟੀ ਨੂੰ ਭਰੋਸਾ ਦਿਵਾਇਆ ਕਿ ਕਨੇਡੀਅਨ ਸਰਕਾਰ,ਸ਼ਹੀਦ ਸ਼ਾਹਬਾਜ ਭੱਟੀ ਦੀ ਲੈਗਸੀ ਨੂੰ ਅੱਗੇ ਵਧਾਉਣ ਦੇ ਮਿਸ਼ਨ ਵਿੱਚ, ਉਹਨਾਂ ਦੇ ਨਾਲ ਖੜ੍ਹੀ ਹੈ। ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਦੇ ਚੇਅਰਮੈਨ ਅਤੇ ਸ਼ਹੀਦ ਸ਼ਾਹਬਾਜ ਭੱਟੀ ਦੇ ਕਨੇਡਾ ਵਿੱਚ ਰਹਿ ਰਹੇ ਭਰਾ,ਪੀਟਰ ਭੱਟੀ ਨੇਂ ਇਸ ਸਮਾਰੋਹ ਵਿੱਚ ਆਉਣ ਲਈ ਸੱਭ ਦਾ ਧੰਨਵਾਦ ਕੀਤਾਸ਼੍ਰੀ ਤਨਵੀਰ ਜੋਸੇਫ ਨੇਂ ਪ੍ਰੋਗਰਾਮ ਹੋਸਟ ਦੀ ਭੁਮਿਕਾ ਨਿਭਾਈ।ਇਸ ਪ੍ਰੋਗਰਾਮ ਦੌਰਾਨ ਮਿਸ ਨੀਨਾ ਮੈਨਹਿਲਟ ਨੈਂ ਕੈਰੋਲਿਨ ਅਤੇ ਜੋਏਨਾਂ ਦਾਸ ਨਾਲ ਮਿਲ ਕੇ ਸਪੈਸ਼ਲ ਗੀਤ ਦੁਆਰਾ ਵੱਖਰੇ ਅੰਦਾਜ ਵਿੱਚ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ।ਇਸ ਸ਼ਰਧਾਂਜਲੀ ਦੌਰਾਨ ਸ਼ਹੀਦ ਸ਼ਾਹਬਾਜ ਭੱਟੀ ਦੇ ਰਿਸ਼ਤੇਦਾਰ ਬੱਚਿਆਂ ਨਤਾਸ਼ਾ ਭੱਟੀ,ਡੇਵਿਡ ਭੱਟੀ,ਕ੍ਰਿਸਟੀਨਾਂ ਜੋਸੇਫ ਅਤੇ ਜੈਨੀਫਰ ਨੇਂ ਸ਼ਹੀਦ ਸ਼ਾਹਬਾਜ ਭੱਟੀ ਦੇ ਸੰਘਰਸ਼ ਬਾਰੇ ਚਾਨਣਾਂ ਪਾਉਂਦਿਆ ਦਸਿੱਆ ਕਿ ਕਿਸ ਤਰ੍ਹਾਂ ਉਹਨਾਂ ਨੇਂ ਆਪਣੇਂ ਪਿੰਡ ਵਿੱਚ ਗਰੀਬ ਬੱਚਿਆਂ ਦੀ ਮੱਦਦ ਕਰਨ ਦੇ ਨਾਲ ਸਕੂਲਾਂ ਵਿੱਚ ਧਾਰਮਿਕ ਆਜਾਦੀ ਤੋਂ ਸ਼ੁਰੂ ਕਰਕੇ,ਆਪਣੀਂ ਜਿੰਦਗੀ ਦੇ ਆਖਰੀ ਪਲਾਂ ਤੱਕ, ਪਾਕਿਸਤਾਨ ਦੇ ਕੈਬਨਿਟ ਮਨਿਸਟਰ ਹੁਦਿੰਆਂ,ਗਲਤ ਧਾਰਮਿਕ ਕਾਨੂੰਨਾਂ ਅਤੇ ਘੱਟ ਗਿਣਤੀਆਂ ਤੇ ਹੁੰਦੇ ਜੁਲਮ ਖਿਲਾਫ,ਆਵਾਜ ਬੁਲੰਦ ਕੀਤੀ। ਮਿਸ ਸਾਰਾਹ ਜੋਸੇਫ ਨੇਂ ਆਪਣੇਂ ਸਾਥੀਆਂ ਸਮੇਤ ਥਾਈਲੈਂਡ ਦੇ ਦੌਰੇ ਤੋਂ ਵਾਪਿਸ ਆ ਕੇ ਉੱਥੋਂ ਦੀ ਜੇਲ ਵਿੱਚ ਦੁੱਖ ਭਰੀ ਜਿੰਦਗੀ ਝੇਲ ਰਹੇ ਪਾਕਿਸਤਾਨੀਂ ਇਸਾਈਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ੇਰਵੁੱਡ ਪਾਰਕ ਫੋਰਟ ਸਾਸਕੇਚਵਾਨ ਐਮ ਪੀ ਗਾਰਨੇਟ ਜੀਨੀਅਸ ਨੇਂ ਪੀ ਸੀ ਪਾਰਟੀ ਦੀ ਲੀਡਰ ਰੋਨਾਂ ਐਬੰਰੋਜ ਦੁਆਰਾ ਭੇਜਿਆ ਪੱਤਰ ਪੜ੍ਹ ਕੇ ਸੁਣਾਇਆ।ਇਹਨਾਂ ਸਪੀਕਰ ਤੋਂ ਇਲਾਵਾ ਮਿਸ ਨੌਰੀਨ ਅਜੇਰੀਆ,ਅੰਤਰਰਾਸ਼ਟਰੀ ਧਾਰਮਿਕ ਅਜਾਦੀ ਦੇ ਅਮਰੀਕਨ ਕਮਿਸ਼ਨਰ ਡਾਕਟਰ ਕਟਰੀਨਾਂ ਲੈਂਟੋਸ ਸਵੈੱਟ,ਪਾਸਟਰ ਸੈਮੁਏਲ ਗੌਰੀ,ਫਾਦਰ ਐਂਜੀਲੋ ਸਾਦ,ਅੰਤਰਰਾਸ਼ਟਰੀ ਕ੍ਰਿਸ਼ਚੀਅਨ ਵਾਇਸ ਦੇ ਮੌਜੂਦਾ ਪ੍ਰਧਾਨ ਰੌਜਰ ਸੈਮਸਨ,ਮੀਤ ਪ੍ਰਧਾਨ ਨੌਏਲ ਚੌਧਰੀ,ਨਾਰੀ ਅਧਿਕਾਰ ਰੈੱਡ ਸ਼ਾਲ ਸ਼ੰਸਥਾ ਦੀ ਮੁਖੀ ਜਾਰਾ ਗਿੱਲ, ਡਾਕਟਰ ਇਮੈਨੂਏਲ ਅਜੀਜ ਨੇਂ ਵੀ ਸ਼ਹੀਦ ਸ਼ਾਹਬਾਜ ਭੱਟੀ ਬਾਰੇ ਆਪਣੇਂ ਵਿਚਾਰ ਪੇਸ਼ ਕੀਤੇ।
ਐਨ ਡੀ ਪੀ ਦੇ ਡਿਪਟੀ ਲੀਡਰ ਅਤੇ ਬਰੈਮਲੀ ਗੋਰ ਮਾਲਟਨ ਤੋਂ ਐਮ ਪੀ ਪੀ ਜਗਮੀਤ ਸਿੰਘ ਵੀ ਇਸ ਮੌਕੇ ਮੌਜੂਦ ਸਨ ਅਤੇ ਉਹਨਾਂ ਨੇਂ ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਦਾ ਧੰਨਵਾਦ ਕੀਤਾ ਕਿ ਉਹਨਾਂ ਨੇਂ ਸ਼ਹੀਦ ਸ਼ਾਹਬਾਜ ਭੱਟੀ ਦੀ ਪੰਜਵੀਂ ਬਰਸੀ ਤੇ ਸ਼ਰਧਾਂਜਲੀ ਭੇਂਟ ਕਰਨ ਦੇ ਪ੍ਰੌਗਰਾਮ ਨੂੰ ਆਯੋਜਿਤ ਕੀਤਾ।ਜਗਮੀਤ ਸਿੰਘ ਜੀ ਨੇਂ ਕਿਹਾ ਕਿ ਸ਼ਾਹਬਾਜ ਭੱਟੀ ਨੇਂ ਇੱਕ ਇਹੋ ਜਿਹੇ ਦੇਸ਼ ਵਿੱਚ ਰਹਿ ਕੇ ਕੰਮ ਕੀਤਾ ਜਿੱਥੇ ਧਾਰਮਿਕ ਬਰਾਬਰਤਾ ਘੱਟ ਅਤੇ ਹਰ ਜਗ੍ਹਾ ਫੈਲੀ ਹੋਈ ਹੈ।ਉਹਨਾਂ ਨੇਂ ਧੱੜਲੇਦਾਰ ਆਵਾਜ ਵਿੱਚ ਕਿਹਾ ਕਿ ਸ਼ਾਹਬਾਜ ਭੱਟੀ ਦਾ ਦ੍ਰਿੜ-ਨਿਹਚਾ ਸਾਰੀ ਕਮਿਉਨਿਟੀ ਲਈ ਸਹਿਯੋਗੀ ਸੀ ਤਾਂ ਜੋ ਸਾਰੀ ਦੁਨੀਆਂ ਵਿੱਚ ਧਾਰਮਿਕ ਬਰਾਬਰਤਾ ਲਈ ਆਵਾਜ ਉਠਾਈ ਜਾ ਸਕੇ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …