ਸਰੀ : ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਸਰੀ ਸਥਿਤ ਸਟਰਾਅ ਬੇੈਰੀ ਹਿੱਲ ਲਾਈਬਰੇਰੀ ਵਿਖੇ ਰਿਲੀਜ਼ ਕੀਤੀ ਗਈ। ਇਹ ਪੁਸਤਕ ਰਿਲੀਜ਼ ਸਮਾਰੋਹ ਇਕ ਸੈਮੀਨਾਰ ਦਾ ਰੂਪ ਹੋ ਨਿਬੜਿਆ, ਜਿਸ ਵਿੱਚ ਸੰਨ 1984 ਸਿੱਖ ਨਸਲਕੁਸ਼ੀ ਵੇਲੇ ਬੰਦ ਜ਼ਬਾਨਾਂ ਅਤੇ ਖਾਮੋਸ਼ ਕਲਮਾਂ ਨੂੰ ਜਿੱਥੇ ਫਿਟਕਾਰਾਂ ਪਾਈਆਂ ਗਈਆਂ, ਉੱਥੇ ਮੌਜੂਦਾ ਇੰਡੀਅਨ ਸਟੇਟ ਦੇ ਫਾਸ਼ੀਵਾਦੀ ਅਤੇ ਹਿੰਦੂਤਵੀ ਏਜੰਡੇ ਮੌਕੇ ਖਾਮੋਸ਼ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਹਲੂਣਾ ਦਿੱਤਾ ਗਿਆ। ਬੁਲਾਰਿਆਂ ਵਿੱਚ ਪੁਸਤਕ ਦੇ ਲੇਖਕ ਗੁਰਪ੍ਰੀਤ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਮੂਲ ਨਿਵਾਸੀ ਜੈਨਫਰ ਸ਼ੈਰਫ, ਇਮਤਿਆਜ਼ ਪੋਪਟ, ਹਰਪ੍ਰੀਤ ਸਿੰਘ ਸੇਖਾ, ਸੁਨੀਲ ਕੁਮਾਰ, ਜਗਤਾਰ ਸਿੰਘ ਸੰਧੂ ਕੁਲਵਿੰਦਰ ਸਿੰਘ ਢਿੱਲੋ, ਕਵਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਬੋਧਨ ਕੀਤਾ।