Breaking News
Home / ਕੈਨੇਡਾ / ਫਾਈਜ਼ਰ, ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਤੋਂ ਬਾਅਦ ਹਾਰਟ ਇਨਫਲੇਮੇਸ਼ਨ ਦੇ ਵਧ ਰਹੇ ਹਨ ਮਾਮਲੇ!

ਫਾਈਜ਼ਰ, ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਤੋਂ ਬਾਅਦ ਹਾਰਟ ਇਨਫਲੇਮੇਸ਼ਨ ਦੇ ਵਧ ਰਹੇ ਹਨ ਮਾਮਲੇ!

ਟੋਰਾਂਟੋ: ਵੈਕਸੀਨ ਸੇਫਟੀ ਐਂਡ ਮੌਨੀਟਰਿੰਗ ਸਿਸਟਮਜ਼, ਯੂਐਸ ਸੈਂਟਰਜ਼ ਫਾਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਵੱਲੋਂ ਪੇਸ਼ ਕੀਤੇ ਡਾਟਾ ਅਨੁਸਾਰ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵਰਗੀਆਂ ਐਮ ਆਰ ਐਨ ਏ ਕੋਵਿਡ-19 ਵੈਕਸੀਨਜ਼ ਦੇ ਸ਼ੌਟ ਤੋਂ ਬਾਅਦ ਉਮੀਦ ਨਾਲੋਂ ਵੱਧ ਨੌਜਵਾਨਾਂ ਵੱਲੋਂ ਹਾਰਟ ਇਨਫਲੇਮੇਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ। ਸੀਡੀਸੀ ਤੇ ਹੋਰ ਰੈਗੂਲੇਟਰਜ਼ ਵੱਲੋਂ ਇਸ ਤਰ੍ਹਾਂ ਦੇ ਹਾਰਟ ਇਨਫਲੇਮੇਸ਼ਨ ਦੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਫਾਈਜ਼ਰ ਦੀ ਕੋਵਿਡ-19 ਵੈਕਸੀਨ ਲਵਾਉਣ ਵਾਲੇ ਨੌਜਵਾਨਾਂ ਦੀ ਅਜਿਹੀ ਹੀ ਹਾਲਤ ਦਰਮਿਆਨ ਲਿੰਕ ਜੁੜਦਾ ਨਜ਼ਰ ਆ ਰਿਹਾ ਹੈ। ਏਜੰਸੀ ਨੇ ਆਖਿਆ ਕਿ ਉਹ ਅਜਿਹੇ ਹਾਲਾਤ ਵਿੱਚ ਪੈਦਾ ਹੋਣ ਵਾਲੇ ਰਿਸਕ ਦਾ ਪਤਾ ਲਗਾ ਰਹੇ ਹਨ। ਪਰ ਅਜੇ ਤੱਕ ਉਹ ਇਹ ਪਤਾ ਨਹੀਂ ਲਗਾ ਸਕੇ ਕਿ ਇਨ੍ਹਾਂ ਵੈਕਸੀਨਜ਼ ਤੇ ਮਾਇਓਕਾਰਡਿਟਿਸ ਜਾਂ ਪੈਰੀਕਾਰਡਿਟਿਸ ਦਰਮਿਆਨ ਕੋਈ ਸਬੰਧ ਹੈ। ਇਸ ਤਰ੍ਹਾਂ ਦੀ ਸ਼ਿਕਾਇਤ ਕਰਨ ਵਾਲੇ ਕੁੱਝ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਵੀ ਪਈ ਪਰ ਬਹੁਤੇ ਦੇ ਇਸ ਤਰ੍ਹਾਂ ਦੇ ਲੱਛਣਾਂ ਉੱਤੇ ਜਲਦ ਕਾਬੂ ਪਾ ਲਿਆ ਗਿਆ। ਫਾਈਜ਼ਰ ਜਾਂ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲਵਾਉਣ ਤੋਂ ਬਾਅਦ ਬਹੁਤੇ ਮਾਮਲੇ ਯੂਐਸ ਵੈਕਸੀਨ ਐਡਵਰਸ ਈਵੈਂਟ ਰਿਪੋਰਟਿੰਗ ਸਿਸਟਮ (ਵੀ ਏ ਈ ਆਰ ਐਸ) ਸਾਹਮਣੇ ਆਏ। 12 ਤੋਂ 24 ਸਾਲ ਦਰਮਿਆਨ ਲੋਕਾਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇ 283 ਮਾਮਲੇ ਸਾਹਮਣੇ ਆਏ। ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਸਪਸ਼ਟ ਜਵਾਬ ਹਾਸਲ ਨਹੀਂ ਹੋ ਸਕਿਆ ਹੈ।

 

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …