ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਵਿਚ ਚੱਲ ਰਹੀਆਂ ਤਰਕਸ਼ੀਲ ਸੋਸਾਇਟੀਆਂ ਦੇ ਨੁਮਾਇੰਦਿਆਂ ਨੇ ਇੱਕ ਵੱਡਾ ਫੈਸਲਾ ਲਿਆ ਹੈ।
ਤਰਕਸ਼ੀਲ ਲਹਿਰ ਨੂੰ ਕੈਨੇਡਾ ਵਿਚ ਅੱਗੇ ਲਿਜਾਣ ਲਈ, ਵੱਖ-ਵੱਖ ਸ਼ਹਿਰਾਂ ਵਿਚ ਸਰਗਰਮ ਸਾਰੀਆਂ ਤਰਕਸ਼ੀਲ ਸੁਸਾਇਟੀਆਂ ਨੂੰ ਮਿਲਾ ਕੇ, ਕੈਨੇਡਾ ਪੱਧਰ ਦੀ ਇੱਕੋ ਤਰਕਸ਼ੀਲ ਜਥੇਬੰਦੀ, ઑਤਰਕਸ਼ੀਲ (ਰੈਸ਼ਨਲ) ਸੋਸਾਇਟੀ ਕੈਨੇਡਾ਼ ਬਣਾ ਲਈ ਹੈ, ਜਿਸ ਦੀ ਕਾਰਜਕਰਨੀ ਅਤੇ ਅਹੁਦੇਦਾਰ ਕੈਨੇਡਾ ਭਰ ਵਿਚਲੀਆਂ ਇਕਾਈਆਂ ਦੇ ਮੈਂਬਰਾਂ ਦੁਆਰਾ ਚੁਣੇ ਜਾਇਆ ਕਰਨਗੇ।
ਇਹ ਪ੍ਰਾਪਤੀ ਲੰਬੇ ਸਮੇਂ ਤੋਂ ਕੈਨੇਡਾ ਭਰ ਵਿਚ ਸਰਗਰਮ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਲੰਘੇ ਕਈ ਮਹੀਨਿਆਂ ਤੋਂ ਇਸ ਮਨੋਰਥ ਲਈ ਚੱਲ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਸ ਦੌਰਾਨ ਕਿੰਨੀਆਂ ਹੀ ਜੂੰਮ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਟੋਰਾਂਟੋ, ਵੈਨਕੂਵਰ, ਵਿਨੀਪੈਗ, ਐਡਮਿੰਟਨ, ਕੈਲਗਰੀ ਆਦਿ ਤੋਂ ਚੁਣੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਜਾਂ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …