ਬਰੈਂਪਟਨ/ ਬਿਊਰੋ ਨਿਊਜ਼ : ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਲਈ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਆਉਣ ਵਾਲੀਆਂ ਮਿਊਂਸੀਪਲ ਚੋਣਾਂ 22 ਅਕਤੂਬਰ 2018 ਨੂੰ ਹੋਣਗੀਆਂ ਅਤੇ ਢਿੱਲੋਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਮੌਕੇ ‘ਤੇ ਢਿੱਲੋਂ ਦੇ ਨਾਲ ਉਨ੍ਹਾਂ ਦੀ ਪਤਨੀ ਕਵਲਜੀਤ, ਦੋਵੇਂ ਪੁੱਤਰ ਕਰਮ ਸਿੰਘ ਅਤੇ ਸ਼ਾਹਬੇਗ ਸਿੰਘ ਵੀ ਸਿਟੀ ਹਾਲ ‘ਚ ਮੌਜੂਦ ਸਨ, ਜਿੱਥੇ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ।ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਸਿਟੀ ਕੌਂਸਲ ਵਜੋਂ ਚੁਣਿਆ ਗਿਆ ਸੀ, ਤਾਂ ਮੇਰੇ ਖੇਤਰ ਦੇ ਲੋਕਾਂ ਨੇ ਨਵੀਆਂ ਨੌਕਰੀਆਂ ਲਈ ਮੈਨੂੰ ਵੋਟਾਂ ਦਿੱਤੀਆਂ ਸਨ। ਮੈਂ ਨਵੇਂ ਰੁਜ਼ਗਾਰ ਪੈਦਾ ਕਰਨ ਤੋਂ ਲੈ ਕੇ ਨਵੀਂ ਯੂਨੀਵਰਸਿਟੀ ਲਿਆਉਣ ਅਤੇ ਰਾਜਨੀਤੀ ਨੂੰ ਸਾਫ਼ ਕਰਨ ਲਈ ਆਪਣਾ ਪੂਰਾ ਯੋਗਦਾਨ ਦਿੱਤਾ। ਅਜੇ ਵੀ ਕਾਫ਼ੀ ਕੁਝ ਹਾਸਲ ਕਰਨਾ ਬਾਕੀ ਹੈ ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ‘ਚ ਅਸੀਂ ਹੋਰ ਵੀ ਜ਼ਿਆਦਾ ਤਰੱਕੀ ਕਰਾਂਗੇ ਅਤੇ ਕਾਮਯਾਬ ਹੋਵਾਂਗੇ।
ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਕਈ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਕਈ ਨਵੇਂ ਬਦਲਾਵਾਂ ਨੂੰ ਅਮਲ ਵਿਚ ਲਿਆਉਣ ‘ਚ ਯੋਗਦਾਨ ਦਿੱਤਾ ਹੈ। ਕੌਂਸਲ ‘ਚ ਹੋਣ ਵਾਲੀ ਵੋਟਿੰਗ ਨੂੰ ਹਰ ਮਹੀਨੇ ਆਨਲਾਈਨ ਪੋਸਟ ਕਰ ਦਿੱਤਾ ਜਾਂਦਾ ਹੈ। ਊਬਰ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਵਾਉਣ, ਘਰ-ਘਰ ਜਾ ਕੇ ਸਮਾਨ ਵੇਚਣ ਵਾਲੇ ਸੇਲਜ਼ ਏਜੰਟਾਂ ‘ਤੇ ਵੀ ਪਾਬੰਦੀ ਲਗਵਾਈ, ਨੌਜਵਾਨਾਂ ਲਈ ਹਰ ਹਫ਼ਤੇ ਮੁਫ਼ਤ ਡਰਾਪ ਇਨ ਬਾਸਕਟਬਾਲ ਪ੍ਰੋਗਰਾਮ ਕਰਨੇ ਸ਼ਾਮਲ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …