ਆਖਿਰਕਾਰ ਓਨਟਾਰੀਓ ਨੇ ਫੈਡਰਲ ਸਰਕਾਰ ਦੇ ਨਾਲ 13.2 ਬਿਲੀਅਨ ਡਾਲਰ ਦੀ ਡੀਲ ਸਿਰ੍ਹੇ ਚੜ੍ਹਾ ਲਈ ਗਈ ਹੈ ।ਇਸ ਨਾਲ ਇਸ ਸਾਲ ਦੇ ਅੰਤ ਤੱਕ ਪ੍ਰੋਵਿੰਸ ਵਿੱਚ ਚਾਈਲਡ ਕੇਅਰ ਫੀਸ ਵਿੱਚ ਵੱਡੀ ਕਟੌਤੀ ਹੋਵੇਗੀ। ਕੱਲ ਇਸ ਡੀਲ ਦੇ ਸੰਬੰਧ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪ੍ਰੀਮੀਅਰ ਡੱਗ ਫੋਰਡ ਵਲੋਂ ਗੇ੍ਰਟਰ ਟੋਰਾਂਟੋ ਏਰੀਆ ‘ਚ ਇਸ ਦਾ ਐਲਾਨ ਕੀਤਾ ਗਿਆ ।
ਡੀਲ ਨੂੰ ਸਿਰੇ ਚੜ੍ਹਾਉਣ ਤੋਂ ਪਹਿਲਾ ਪ੍ਰਧਾਨ ਮੰਤਰੀ ਟਰੂਡੋ ਨੇ ਉਨਟਾਰੀਓ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਇਹ ਡੀਲ ਕਈ ਮਾਪਿਆਂ ਦੇ ਸਿਰ ਤੋਂ ਬੋਝ ਕਟਾਵੇਗੀ | ਸਾਲ 2026 ਦੇ ਅੰਤ ਤੱਕ ਚਾਈਲਡ ਕੇਅਰ ਫੀਸ ਨੂੰ ਔਸਤਨ 10 ਡਾਲਰ ਤੱਕ ਕਰਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਓਨਟਾਰੀਓ ਵਾਲੀ ਡੀਲ ਆਖਰੀ ਕੜੀ ਸੀ। ਇਸ ਡੀਲ ਦੇ ਹਿੱਸੇ ਵਜੋਂ ਦਸੰਬਰ ਦੇ ਅੰਤ ਤੱਕ ਓਨਟਾਰੀਓ ਔਸਤ ਫੀਸ ਵਿੱਚ 50 ਫੀ ਸਦੀ ਦੀ ਕਟੌਤੀ ਕਰੇਗਾ, ਪੰਜ ਸਾਲ ਖ਼ਤਮ ਹੋਣ ਉੱਤੇ ਚਾਈਲਡ ਕੇਅਰ ਵਿੱਚ 86,000 ਨਵੀਂਆਂ ਥਾਂਵਾਂ ਤਿਆਰ ਕਰੇਗਾ, ਚਾਈਲਡ ਕੇਅਰ ਵਰਕਰਜ਼ ਲਈ ਘੱਟ ਤੋਂ ਘੱਟ wages ਘੰਟੇ ਦੇ 18 ਡਾਲਰ ‘ਤੇ ਸੁਪਰਵਾਈਜ਼ਰਜ਼ ਲਈ ਘੰਟੇ ਦੇ 20 ਡਾਲਰ ਕਰੇਗਾ।
ਇਨ੍ਹਾਂ wages ‘ਚ ਹਰ ਸਾਲ ਪ੍ਰਤੀ ਘੰਟਾ 1 ਡਾਲਰ ਦਾ ਵਾਧਾ ਹੋਵੇਗਾ ਜਦੋਂ ਤੱਕ ਇਹ wages 25 ਡਾਲਰ ਪ੍ਰਤੀ ਘੰਟੇ ਤੱਕ ਨਹੀਂ ਪਹੁੰਚ ਜਾਂਦੇ। ਚਾਈਲਡ ਕੇਅਰ ਵਾਲੀਆਂ ਥਾਂਵਾਂ ਲਾਇਸੰਸਸ਼ੁਦਾ ਹੋਣੀਆਂ ਚਾਹੀਦੀਆਂ ਹਨ ਤੇ ਤਰਜੀਹ ਪਬਲਿਕ ਤੇ ਗੈਰ ਮੁਨਾਫੇ ਵਾਲੀਆਂ ਥਾਂਵਾਂ ਨੂੰ ਦਿੱਤੀ ਜਾਵੇਗੀ ਪਰ ਇਸ ਸਮਝੌਤੇ ਤਹਿਤ ਪ੍ਰਾਈਵੇਟ ਤੇ ਮੁਨਾਫਾ ਕਮਾਉਣ ਵਾਲੇ ਸੈਂਟਰਾਂ ਨੂੰ ਅਣਗੌਲਿਆ ਨਹੀਂ ਛੱਡਿਆ ਜਾਵੇਗਾ। ਓਨਟਾਰੀਓ ਦੀਆਂ ਪੰਜਵਾਂ ਹਿੱਸਾ ਚਾਈਲਡ ਕੇਅਰ ਥਾਂਵਾਂ ਪ੍ਰਾਈਵੇਟ ਹਨ ਤੇ ਮੁਨਾਫਾ ਕਮਾਉਣ ਲਈ ਕਾਰਪੋਰੇਸ਼ਨਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਸੂਬੇ ਵਿੱਚ ਸੱਭ ਤੋਂ ਵੱਧ ਚਾਈਲਡ ਕੇਅਰ ਫੀਸ ਵੀ ਵਸੂਲੀ ਜਾਂਦੀ ਰਹੀ ਹੈ।