-4.7 C
Toronto
Wednesday, December 3, 2025
spot_img
Homeਕੈਨੇਡਾਜੀ.ਐਨ.ਡੀ.ਯੂ. ਅਲੂਮਨੀ ਐਸੋਸੀਏਸ਼ਨ ਈਸਟ ਕੈਨੇਡਾ ਦੀ ਇਕ ਅਹਿਮ ਬੈਠਕ ਵਿਚ ਡਾ.ਡੀ.ਪੀ. ਸਿੰਘ...

ਜੀ.ਐਨ.ਡੀ.ਯੂ. ਅਲੂਮਨੀ ਐਸੋਸੀਏਸ਼ਨ ਈਸਟ ਕੈਨੇਡਾ ਦੀ ਇਕ ਅਹਿਮ ਬੈਠਕ ਵਿਚ ਡਾ.ਡੀ.ਪੀ. ਸਿੰਘ ਸਮੇਤ ਪ੍ਰਮੁੱਖ ਮੈਂਬਰ ਹਿੱਸਾ ਲੈਂਦੇ ਹੋਏ।

ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੇ ਪੰਡਤ ਸ਼ੰਭੂ ਦੱਤ ਸ਼ਰਮਾ ਮੁੜ ਸਰਬ ਸੰਮਤੀ ਨਾਲ ਪ੍ਰਧਾਨ ਬਣੇ
ਚੋਣ ਪ੍ਰਕਿਰਿਆ ਦੀ ਆਦਰਸ਼ਕ ਮਿਸਾਲ
ਬਰੈਂਪਟਨ/ਪੂਰਨ ਸਿੰਘ ਪਾਂਧੀ : ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੀ ਪਿਛਲੇ ਦਿਨੀਂ ਗੋਰ ਮੀਡੋ ਕਮਿਊਨਿਟੀ ਸੈਂਟਰ ਦੇ ਹਾਲ ਨੰਬਰ 2 ਵਿਚ ਸਾਲ 2018 ਦੀ ਆਖਰੀ ਸਭਾ ਹੋਈ; ਜਿਸ ਵਿਚ 60 ਤੋਂ ਵੱਧ ਬੀਬੀਆਂ ਅਤੇ ਪੁਰਸ਼ਾਂ ਨੇ ਹਿੱਸਾ ਲਿਆ।
ਸਭਾ ਦੇ ਵਿਧਾਨ ਅਨੁਸਾਰ ਹਰ ਦੂਜੇ ਸਾਲ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨੀ ਹੁੰਦੀ ਹੈ। ਪਰ ਪਿਛਲੇ ਲਗਭਗ 15 ਸਾਲਾਂ ਤੋਂ ਹਰ ਸਾਲ ਇਸ ਸਭਾ ਦੇ ਪੰਡਤ ਸੰਭੂ ਦੱਤ ਸ਼ਰਮਾ ਪ੍ਰਧਾਨ ਹੁੰਦੇ ਹਨ। ਸ਼ਰਮਾ ਜੀ ਹਰ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਦੀ ਬੇਨਤੀ ਕਰਦੇ ਆ ਰਹੇ ਹਨ ਪਰ ਹਰ ਸਾਲ ਸਭਾ ਦੇ ਮੈਬਰ ਤੇ ਅਹੁਦੇਦਾਰ ਇਨ੍ਹਾਂ ਦੀ ਬੇਨਤੀ ਨਾਮਨਜ਼ੂਰ ਕਰਦੇ ਹਨ ਅਤੇ ਇਨ੍ਹਾਂ ਨੂੰ ਹੀ ਸਰਬ ਸੰਮਤੀ ਨਾਲ਼ ਤੇ ਸਤਿਕਾਰ ਨਾਲ਼ ਸਭਾ ਦਾ ਪ੍ਰਧਾਨ ਚੁਣਦੇ ਆ ਰਹੇ ਹਨ।
ਇਸ ਵਾਰ ਵੀ ਇੰਜ ਹੀ ਹੋਇਆ। ਪੰਡਤ ਸੰਭੂ ਦੱਤ ਸ਼ਰਮਾ ਦੀ ਅਹੁਦਾ ਤਿਆਗਣ, ਅਸਤੀਫਾ ਦੇਣ ਤੇ ਨਵੇਂ ਪ੍ਰਬੰਧਕ ਚੁਣਨ ਦੀ ਬੇਨਤੀ ਨਾਮਨਜ਼ੂਰ ਕੀਤੀ ਗਈ ਅਤੇ ਅਗਲੇ ਸਾਲਾਂ ਲਈ ਇਨ੍ਹਾਂ ਨੂੰ ਸਰਬ ਸੰਮਤੀ ਨਾਲ਼ ਤੇ ਸਤਿਕਾਰ ਨਾਲ਼ ਪ੍ਰਧਾਨ ਚੁਣ ਲਿਆ ਗਿਆ। ਸਭਾ ਦੇ ਐਗਜੈਕਟਿਵ ਮੈਂਬਰ ਤੇ ਬੋਰਡ ਆਫ ਡਰੈਕਟਰਜ਼ ਦੀ ਚੋਣ ਕਰਨ ਦੇ ਅਧਿਕਾਰ ਵੀ ਪ੍ਰਧਾਨ ਜੀ ਨੂੰ ਦਿੱਤੇ ਗਏ। ਨਵੀ ਗੱਲ ਇਹ ਹੋਈ ਕਿ ਇਸ ਵਾਰ ਸਮਾਜ ਸਤਿਕਾਰੇ ਤੇ ਸੁਲ੍ਹਝੇ 25 ਵਿਅਕਤੀਆਂ ਦਾ ਇੱਕ ਐਡਵਾਈਜ਼ਰੀ ਬੋਰਡ ਬਣਾਇਆ ਗਿਆ ਹੈ। ਇਨ੍ਹਾਂ ਸਾਰੇ ਅਹੁਦੇਦਾਰਾਂ ਦੇ ਨਾਂ ਤੇ ਫੋਟੋ ਇਸ ਸਾਲ ਦੀ ਨਵੀਂ ਡਾਇਰੀ ਵਿਚ ਦਿੱਤੇ ਗਏ ਹਨ।
ਸ੍ਰੀ ਸ਼ਰਮਾ ਜੀ ਵੱਲੋਂ ਕਲੱਬ ਦੇ ਸਮੂਹ ਸਾਥੀਆਂ ਦਾ ਲੰਮੇ ਸਮੇ ਤੋਂ ਪਿਆਰ, ਸਤਿਕਾਰ ਤੇ ਭਰੋਸਾ ਜਿੱਤਣ ਲਈ ਅਤੇ ਕਲੱਬ ਦੇ ਸਮੂਹ ਸਾਥੀਆਂ ਵੱਲੋਂ ਸ੍ਰੀ ਸ਼ਰਮਾ ਜੀ ਵਿਚ ਪਿਆਰ, ਸਤਿਕਾਰ ਤੇ ਭਰੋਸਾ ਪਰਗਟ ਕਰਨ ਲਈ, ਦੋਵੇਂ ਧਿਰਾਂ ਵੱਡੀ ਵਡਿਆਈ ਤੇ ਵਧਾਈ ਦੀਆਂ ਹੱਕਦਾਰ ਹਨ। ਹੋਰ ਕਲੱਬਾਂ ਤੇ ਕਮੇਟੀਆਂ ਨੂੰ ਵੀ ਇਸ ਕਲੱਬ ਦੀ ਏਕਤਾ, ਇਤਫਾਕ ਤੇ ਕਾਰਜ ਵਿਧੀ ਤੋਂ ਸਿਖਿਆ ਤੇ ਪ੍ਰੇਰਨਾ ਮਿਲ ਸਕਦੀ ਹੈ।
ਪ੍ਰਬੰਧ ਨੂੰ ਸਫਲ ਤੇ ਸੁੰਦਰ ਬਣਾਉਣ ਵਾਲੀਆਂ ਹਸਤੀਆਂ ਦੇ ਨਾਂ ਹਨ:- ਹਰਭਗਵਾਨ ਮੱਕੜ, ਬੀ. ਐਸ.ਕਾਲੀਆ, ਰਾਮ ਮੂਰਤੀ ਜੋਸ਼ੀ, ਗੁਰਦੇਵ ਸਿੰਘ ਮਾਨ, ਸੁਨੀਤਾ ਬਰਮਾਨੀ, ਰਾਜ ਰਾਣੀ, ਆਸ਼ਾ ਸ਼ਰਮਾ, ਭਾਗਵਤ ਪਾਂਡਿਆ, ਭੁਪਿੰਦਰ ਆਰੀਆ, ਹਰੀਸ਼ ਚੌਹਾਨ, ਡਾ. ਗੁਰੂ ਦੱਤ ਵੈਦ, ਸੁਭਾਸ਼ ਸ਼ਰਮਾ ਤੇ ਹੋਰ ਬਹੁਤ ਸਾਰੇ। ਨਵੇਂ ਸਾਲ 2019 ਲਈ ਹਾਰਦਿਕ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਅਰਪਣ ਕੀਤੀਆਂ ਗਈਆਂ। ਪ੍ਰਧਾਨ ਜੀ ਤੇ ਹੋਰ ਅਹੁਦੇਦਾਰਾਂ ਦੀ ਜੈ ਜੈਕਾਰ ਕੀਤੀ ਗਈ। ਗੀਤ ਸੰਗੀਤ ਦੀਆਂ ਰੌਣਕਾਂ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਖਾਣ ਪੀਣ ਤੇ ਚਾਹ ਪਾਣੀ ਦੁਆਰਾ ਸੇਵਾ ਕੀਤੀ ਗਈ ਅਤੇ ਸਰਬੱਤ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS