Home / ਕੈਨੇਡਾ / ਤਲਵੰਡੀ ਮੱਲੀਆਂ ਦੀ ਸਲਾਨਾ ਪਿਕਨਿਕ 12 ਅਗਸਤ ਨੂੰ

ਤਲਵੰਡੀ ਮੱਲੀਆਂ ਦੀ ਸਲਾਨਾ ਪਿਕਨਿਕ 12 ਅਗਸਤ ਨੂੰ

ਬਰੈਪਟਨ/ਬਿਊਰੋ ਨਿਊਜ਼ : ਹਰ ਸਾਲ ਵਾਂਗ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਦੀ ਸਾਲਾਨਾ ਪਿਕਨਿਕ 12 ਅਗਸਤ ਦਿਨ ਐਤਵਾਰ ਨੂੰ ਐਲਡਾਰਾਡੋ ਪਾਰਕ, 8530, ਕਰੈਡਿਟਵਿਊ ਰੋਡ, ਬਰੈਂਪਟਨ ਵਿਖੇ ਸਵੇਰ ਦੇ 11 ਵਜੇ ઠਤੋਂ ਆਥਣ ਹੋਣ ਤੱਕ ਮਨਾਈ ਜਾ ਰਹੀ ਹੈ । ਪੰਜਾਬੀ ਰਸਮੋ ਰਿਵਾਜ ਦੇ ਠੰਡੇ ਮਿੱਠੇ ਤੇ ਚਿੱਤ ਕਰਾਰਾ ਕਰਨ ਵਾਲੇ ਭੋਜਨ ਵਰਤਾਏ ਜਾਣਗੇ। ਵੱਡਿਆਂ ਛੋਟਿਆਂ ਲਈ ਗੇਮਾਂ ਤੇ ਮਨੋਰੰਜਕ ਕਿਰਿਆਵਾਂ ਨਾਲ ਰੌਣਕਾਂ ਲੱਗਣਗੀਆਂ । ਤਲਵੰਡੀ ਮੱਲੀਆਂ ਨਗਰ ਖੇੜੇ ਨਾਲ ਰਿਸ਼ਤਾ ਰੱਖਦੇ ਹਰ ਭੈਣ ਭਾਈ ਨੂੰ ਹੁੰਮ ਹੁਮਾ ਕੇ ਪੁੱਜਣ ਲਈ ਜੋਰਦਾਰ ਸੱਦਾ ਦਿੱਤਾ ਜਾਂਦਾ ਹੈ। ਤੁਹਾਡੀ ਆਮਦ ਨਾਲ ਹੀ ਪਿਕਨਿਕ ਦਾ ਵਿਹੜਾ ਸਜੇ ਫਬੇਗਾ। ਪਿੰਡੋਂ ਪੜ੍ਹਨ ਆਉਣ ਵਾਲਿਆਂ ਲਈ ਇਹ ਮਿਲਣ ਰੀਤ ਬੜੀ ਭਾਵਪੂਰਤ ਤੇ ਸਨੇਹਪੂਰਨ ਹੋਵੇਗੀ ਜਿਸ ਦੀਆਂ ਯਾਦਾਂ ਕੈਨੇਡਾ ਵਿਚ ਵੱਸਣ ਲਈ ਮਦਦਗਾਰ ਹੋਣਗੀਆਂ । ਸੈਰ ਸਪਾਟੇ ਲਈ ਪਿੰਡੋ ਆਏ ਸੱਜਣਾਂ ਦੀਆਂ ਵੀ ਉਡੀਕਾਂ ਰਹਿਣਗੀਆਂ । ਵਧੇਰੇ ਜਾਣਕਾਰੀ ਲਈ ਫੋਨ ਕਰ ਲੈਣਾ ਜੀ:- ਗੁਰਪਰੀਤ ਮੱਲੀ 647 894 6470, ਜੀਤ ਸਿੰਘ ਮੱਲੀ 416 305 5759, ਹਰਿੰਦਰ ਸਿੰਘ ਮੱਲੀ 647 704 3828

Check Also

ਹੋਰਵਥ ਦੀ ਨਵੇਂ ਪਬਲਿਕ ਅਤੇ ਗ਼ੈਰ ਨਫ਼ਾ ਕਮਾਊ ਹੋਮ ਕੇਅਰ ਅਤੇ ਲੌਂਗ ਟਰਮ ਕੇਅਰ ਸਿਸਟਮ ਦੀ ਸਕੀਮ

ਟੋਰਾਂਟੋ : ਦੇ ਵਿੱਚ ਐੱਨ.ਡੀ.ਪੀ. 50000 ਨਵੀਆਂ ਲੌਂਗ ਟਰਮਜ਼ ਕੇਅਰ ਸਪੇਸਜ਼ ਬਣਾਵੇਗੀ।8 ਸਾਲਾਂ ਵਿੱਚ ਮਿਆਰੀ …