-1.8 C
Toronto
Wednesday, December 3, 2025
spot_img
Homeਕੈਨੇਡਾਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਨੇ ਮਨਾਈ ਦੀਵਾਲੀ

ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਨੇ ਮਨਾਈ ਦੀਵਾਲੀ

sahar-senior-club-news-copy-copyਮਿਸੀਸਾਗਾ/ਬਿਊਰੋ ਨਿਊਜ਼
ਦੀਵਾਲੀ ਦੇ ਤਿਉਹਾਰ ‘ਤੇ ਛੋਟੇ ਹੁੰਦੇ ਚਾਵਾਂ ਨਾਲ ਕਹਿੰਦੇ ਸੀ ਕਿ ਰੋਟੀ ਦਾਲ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ 4 ਨਵੰਬਰ ਦੀ ਸ਼ਾਮ ਨੂੰ ਪਰੀਤ ਬੈਂਕੁਇਟ ਹਾਲ ਵਿਚ ਮਨਾਇਆ ਗਿਆ।
ਸਹਾਰਾ ਕਲੱਬ ਦੇ ਉਪ ਪ੍ਰਧਾਨ ਉਰਮਿਲ ਸੰਧਾਵਾਲੀਆ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਧੁੱਗਾ ਦੀ ਜਾਣਕਾਰੀ ਕਰਵਾਈ। ਮਾਨਯੋਗ ਪ੍ਰਧਾਨ ਨਰਿੰਦਰ ਸਿੰਘ ਧੁੱਗਾ ਨੇ 300 ਤੋਂ ਉਪਰ ਪਹੁੰਚੇ ਹੋਏ ਮੈਂਬਰਾਂ ਅਤੇ ਮਹਿਮਾਨਾਂ ਦਾ ਆਦਰ ਸਤਿਕਾਰ ਨਾਲ ਸਵਾਗਤ ਕੀਤਾ। ਲਵਲੀਨ ਕੌਰ ਗੁਰਾਇਆ ਅਤੇ ਨਰਿੰਦਰ ਸਿੰਘ ਧੁੱਗਾ ਨੇ ਸਪੌਂਸਰਜ਼ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਨਾਲ ਹੀ ਉਹਨਾਂ ਨੇ ਸਹਾਰਾ ਸੀਨੀਅਰ ਸਰਵਿਸਿਜ਼ ਦੇ ਬੋਰਡ ਆਫ ਡਾਇਰੈਟਰਜ਼ ਅਤੇ ਦੀਵਾਲੀ ਵਾਲੀ ਕਮੇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਇਕ ਉਚਿਤ ਉਪਰਾਲਾ ਕੀਤਾ।
ਐਮਪੀਪੀ ਹਰਿੰਦਰ ਤੱਖੜ, ਐਮਪੀਪੀ ਦੀਪਿਕਾ ਡਮਰੇਲਾ, ਐਮ ਪੀ ਗਗਨ ਸਿਕੰਦ ਅਤੇ ਮਿਸੀਸਾਗਾ ਸਿਟੀ ਵਾਰਡ 6 ਦੇ ਕੌਂਸਲਰ ਰੌਨ ਸਟਾਰ ਮੁੱਖ ਮਹਿਮਾਨ ਸਨ।
ਸਾਰੇ ਮੁੱਖ ਮਹਿਮਾਨਾਂ ਨੇ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਕਲੱਬ ਨੂੰ ਇਸ ਦੀ ਦਿਨ ਬ ਦਿਨ ਵਧਦੀ ਮੈਂਬਰਸ਼ਿਪ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ, ਪ੍ਰਧਾਨ ਅਤੇ ਕਲੱਬ ਦੇ ਡਾਇਰੈਕਟਰਾਂ ਨੇ ਰਲਕੇ ਦੀਵਾਲੀ ਦੇ ਦੀਵੇ ਜਗਾ ਕੇ ਸਵਾਗਤ ਕੀਤਾ। ਇਸ ਤੋਂ ਇਲਾਵਾ ਗੁਰਦੇਵ ਸਿੰਘ ਮਾਨ, ਸੁਧੀਰ ਹਾਂਡਾ ਅਤੇ ਬਲਰਾਜ ਸਿੰਘ ਦਿਉਲ, ਨੀਨਾ ਟਾਂਗਰੀ ਅਤੇ ਅਸ਼ਵਨੀ ਟਾਂਗਰੀ ਅਤੇ ਡਾ. ਸ਼ਾਹ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਹੁਸੀਨ ਸ਼ਾਮ ਦੀ ਰੌਣਕ ਨੂੰ ਵਧਾਇਆ।
ਸਾਰਿਆਂ ਨੇ ਸਹਾਰਾ ਸੀਨੀਅਰ ਸਰਵਿਸਿਜ਼ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਖਾਸ ਕਰਕੇ ਨਰਿੰਦਰ ਸਿੰਘ ਧੁੱਗਾ ਦੀ ਸੀਨੀਅਰਜ਼ ਦੀ ਮੱਦਦ ਲਈ ਸਿੱਖਿਅਕ ਸੈਮੀਨਾਰ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਬਹੁਤ ਬਹੁਤ ਵਧਾਈ ਦਿੱਤੀ। ਮਾਨਯੋਗ ਇੰਡੀਆ ਦੇ ਕੌਂਸਲੇਟ ਜਨਰਲ ਦਿਨੇਸ਼ ਭਾਟੀਆ, ਮਾਨਯੋਗ ਮੇਅਰ ਬੌਨੀ ਕਰੌਂਬੀ ਨੇ ਇਸ ਮੌਕੇ ਸ਼ੁਭ ਇਛਾਵਾਂ ਭੇਜੀਆਂ। ਉਰਮਿਲਾ ਬੇਦੀ ਅਤੇ ਅਸ਼ੋਕ ਭਾਰਤੀ ਹੋਰਾਂ ਨੇ ਐਮ ਸੀ ਦਾ ਕਿਰਦਾਰ ਨਿਭਾਇਆ। ਮਨੋਰੰਜਨ ਪ੍ਰੋਗਰਾਮ ਵਿਚ ਦੀਵਿਆਂ ਨਾਲ ਡਾਂਸ, ਬਾਲੀਵੁੱਡ ਡਾਂਸ, ਸੋਲੋ ਡਾਂਸ ਅਤੇ ਗਿੱਧੇ ਨਾਲ ਹਾਲ ਗੂੰਜ ਉਠਿਆ। ਹਾਸਿਆਂ ਦੇ ਬਾਦਸ਼ਾਹ ਸ਼ਰਮਾ ਸਾਹਿਬ ਨੇ ਖੂਬ ਰੌਣਕਾਂ ਲਾਈਆਂ। ਪਾਰਟੀ ਅਤੇ ਖਾਣਾ ਸ਼ਲਾਘਾਯੋਗ ਸੀ। ਇਸ ਕਾਮਯਾਬੀ ਦਾ ਸਿਹਰਾ ਕਲੱਬ ਦੇ ਅਣਥੱਕ ਵਲੰਟੀਅਰਾਂ ਦੀ ਮਿਹਨਤ ਦਾ ਸਦਕਾ ਹੈ।

RELATED ARTICLES
POPULAR POSTS