ਬਰੈਂਪਟਨ : 24 ਜੂਨ ਦਿਨ ਸ਼ੁੱਕਰਵਾਰ ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇ ਤੀਜੇ ਬੈਚ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਂਸ਼ਨ ਸੈਂਟਰ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 102 ਵਿਦਿਆਰਥੀਆਂ ਦੀ ਵੀ ਗ੍ਰੈਜੂਏਸ਼ਨ ਕੀਤੀ ਗਈ । ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਹੀ ਉਤਸ਼ਾਹਤ ਅਤੇ ਖੁਸ਼ ਨਜ਼ਰ ਆਏ । ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਕੇ ਸਾਰਾ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਕਾਮਯਾਬ ਹੋਣ, ਇਹ ਵਿਦਿਆਰਥੀ ਵਿੱਦਿਅਕ ਸਫਲਤਾ ਦੇ ਨਾਲ-ਨਾਲ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋ ਕੇ ਸਕੂਲ ਤੋਂ ਗ੍ਰੈਜੂਏਟ ਹੋਏ।
ਖਾਲਸਾ ਕਮਿਊਨਿਟੀ ਸਕੂਲ ਵਿਖੇ ਸਿੱਖ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਕੇਸਾਂ ਦਾ ਸਤਿਕਾਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਹਰ ਸਾਲ ਦਸਤਾਰ ਸਜਾਓ ਮੁਹਿੰਮ ਚਲਾਈ ਜਾਂਦੀ ਹੈ, ਸਕੂਲ ਦੇ ਮਾਹੌਲ ਵਿੱਚ ਵਿਚਰਦੇ ਹੋਏ ਹਰ ਸਾਲ ਕਈ ਬੱਚੇ ਆਪਣੇ ਆਪ ਹੀ ਕੇਸਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਾਲ ਕੇਸਾਂ ਦਾ ਸਤਿਕਾਰ ਕਰਨ ਵਾਲੇ ਤਿੰਨ ਬੱਚਿਆਂ ਨੂੰ ਭਾਈ ਤਾਰੂ ਸਿੰਘ ਅਵਾਰਡ ਦਿੱਤੇ ਗਏ। ਗ੍ਰੇਡ 1 ਤੋਂ ਅੱਠਵੀਂ ਕਲਾਸ ਤੱਕ ਹਰ ਖੇਤਰ ਵਿੱਚ ਚੰਗੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਮਨਿਸਟ੍ਰੇਟਿਵ ਅਵਾਰਡ ਦਿੱਤਾ ਜਾਂਦਾ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਅਕੈਡਮਿਕ, ਬੈਂਡ, ਫਰੈਂਚ, ਸਿਵਿਕ, ਖੇਡਾਂ ,ਪੰਜਾਬੀ, ਗੁਰਮਤ ਅਤੇ ਕੀਰਤਨ ਅਵਾਰਡ ਦਿੱਤੇ ਜਾਦੇਂ ਹਨ । ਸਾਰੀਆਂ ਕਲਾਸਾਂ ਦੀ ਗ੍ਰੈਜੁਏਸ਼ਨ ਪੂਰੇ ਉਤਸ਼ਾਹ ਨਾਲ ਸਫਲ ਹੋ ਨਿਬੜੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …