Breaking News
Home / ਕੈਨੇਡਾ / ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਅਮ੍ਰਿਤਾ ਦੀ ਜਨਮ ਸ਼ਤਾਬਦੀ ਮਨਾਈ ਗਈ

ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਅਮ੍ਰਿਤਾ ਦੀ ਜਨਮ ਸ਼ਤਾਬਦੀ ਮਨਾਈ ਗਈ

ਸਾਹਿਤ ਪ੍ਰਤੀ ਟਰੌਟਸਕੀ ਦੀ ਵਿਚਾਰਧਾਰਾ ‘ਤੇ ਚਰਚਾ
ਬਰੈਂਪਟਨ:- ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਅਗਸਤ ਮਹੀਨੇ ਦੀ ਮੀਟਿੰਗ ਜਿੱਥੇ ਅਮ੍ਰਿਤਾ ਪ੍ਰੀਤਮ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ ਸੀ ਓਥੇ ਮਾਰਕਸਵਾਦੀ ਚਿੰਤਕ ਲੀਔਨ ਟਰੌਟਸਕੀ ਦੇ ਸਾਹਿਤਕ ਨਜ਼ਰੀਏ ‘ਤੇ ਵੀ ਗੱਲਬਾਤ ਕੀਤੀ ਗਈ।
ਅਮ੍ਰਿਤਾ ਪ੍ਰੀਤਮ ਦੇ ਸੌਵੇਂ ਜਨਮ-ਦਿਨ ‘ਤੇ ਉਸਦੇ ਜੀਵਨ-ਢੰਗ ਅਤੇ ਲਿਖਤਾਂ ‘ਤੇ ਗੱਲਬਾਤ ਦੌਰਾਨ ਬ੍ਰਜਿੰਦਰ ਗੁਲਾਟੀ ਨੇ ਦੱਸਿਆ ਕਿ 16 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ ઑਮਿੱਠੀਆਂ ਕਿਰਨਾਂ਼ ਨਾਲ਼ ਸ਼ੁਰੂਆਤ ਕਰਨ ਵਾਲ਼ੀ ਅਮ੍ਰਿਤਾ ਪ੍ਰੀਤਮ ਨੇ ਤਕਰੀਬਨ 100 ਕਿਤਾਬਾਂ ਲਿਖੀਆਂ ਅਤੇ ઑਸਾਹਿਤ ਅਕੈਡਮੀ਼, ઑਪਦਮ ਸ੍ਰੀ਼, ઑਗਿਆਨ ਪੀਠ਼, ਅਤੇ ઑਪਦਮ ਵਿਭੂਸ਼ਣ਼ ਵਰਗੇ ਪੁਰਸਕਾਰ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਅਮ੍ਰਿਤਾ ਆਪਣੇ ਕਿਰਦਾਰਾਂ ਤੋਂ ਉਹ ਗੱਲਾਂ ਕਰਵਾ ਜਾਂਦੀ ਸੀ ਜੋ ਇੱਕ ਔਰਤ ਸਧਾਰਨ ਜੀਵਨ ਵਿੱਚ ਕਰਨ ਦੀ ਹਿੰਮਤ ਨਹੀਂ ਰੱਖਦੀ। ਜਤਿੰਦਰ ਰੰਧਾਵਾ ਨੇ ਕਿਹਾ ਕਿ ਅਮ੍ਰਿਤਾ ਨੇ ਕਿੱਸਾ ਕਾਵਿ ਨੂੰ ਆਪਣੀ ਕਵਿਤਾ ਦਾ ਅਧਾਰ ਬਣਾ ਕੇ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਪ੍ਰਗਤੀਵਾਦ ਵੱਲ ਵਧੀ। ਉਨ੍ਹਾਂ ਕਿਹਾ ਕਿ ਬੇਸ਼ੱਕ ਅਮ੍ਰਿਤਾ ਨੇ ਛੰਦ-ਬੱਧ ਕਵਿਤਾ ਤੋਂ ਬਾਅਦ ‘ਚ ਖੁੱਲ੍ਹੀ ਕਵਿਤਾ ਵੱਲ ਵੀ ਧਿਆਨ ਮੋੜਿਆ ਪਰ ਉਸਨੇ ਕਵਿਤਾ ‘ਚੋਂ ਲੈਅ ਨਹੀਂ ਖ਼ਤਮ ਹੋਣ ਦਿੱਤੀ। ਨੀਟਾ ਬਲਵਿੰਦਰ ਨੇ ਅਮ੍ਰਿਤਾ ਦੀ ਰਚਨਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਡਾ. ਨਾਹਰ ਸਿੰਘ ਨੇ ਕਿਹਾ ਕਿ ਅਮ੍ਰਿਤਾ ਨੂੰ ਮਹਿਜ਼ ਔਰਤ ਲੇਖਿਕਾ ਦੇ ਰੂਪ ਵਿੱਚ ਵੇਖਣਾ ਕੋਈ ਇਨਸਾਫ਼ ਵਾਲ਼ੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅਧੁਨਿਕ ਚੇਤਨ ਤੇ ਚਿੰਤਨ ਅਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਅਮ੍ਰਿਤਾ ਉਨ੍ਹਾਂ ਚੰਦ ਲੇਖਕਾਂ ‘ਚੋਂ ਇੱਕ ਹੈ ਜਿਹੜੇ ਸਰਹੱਦ ਦੇ ਦੋਵਾਂ ਪਾਸਿਆਂ ਦੇ ਪੰਜਾਬ ਵਿੱਚ ਇੱਕੋ ਜਿੰਨੀ ਪ੍ਰਸੰਸਾ ਅਤੇ ਪਿਆਰ ਖੱਟਦੇ ਨੇ। ਉਨ੍ਹਾਂ ਕਿਹਾ ਕਿ ਸਾਨੂੰ ਤਿੰਨ ਕਿਤਾਬਾਂ ਜ਼ਰੂ ਪੜ੍ਹਨੀਆਂ ਚਾਹੀਦੀਆਂ ਨੇ: ਅਮ੍ਰਿਤਾ ਦੀ ઑਸੁਨੇਹੜੇ਼, ਪ੍ਰੋ ਮੋਹਨ ਸਿੰਘ ਦੀ ઑਸਾਵੇ ਪੱਤਰ਼, ਅਤੇ ਸੰਤੋਖ ਸਿੰਘ ਧੀਰ ਦੀ ઑਬਿਰਹੜੇ਼। ਉਨ੍ਹਾਂ ਕਿਹਾ ਕਿ ਅਮ੍ਰਿਤਾ ਨੇ ਪੰਜਾਬ ਦੀ ਟ੍ਰੈਡੀਸ਼ਨਲ ਚੇਤਨਾ ਨੂ ਨੂੰਪੁੱਟਖ ਉਸ ਵਿੱਚ ਨਵਾਂ ਬੀਜ ਬੀਜਣ ਦਾ ਕੰਮ ਕੀਤਾ। ਨਾਹਰ ਸਿੰਘ ਦਾ ਮੰਨਣਾ ਸੀ ਕਿ ਅਮ੍ਰਿਤਾ ਉਨ੍ਹਾਂ ਚੰਦ ਲੇਖਕਾਂ ‘ਚੋਂ ਇੱਕ ਸੀ ਜਿਨ੍ਹਾਂ ਦੀ ਲਿਖਤ ਅਤੇ ਪਰਸਨੈਲਿਟੀ ਇੱਕ ਸੁਰ-ਹੁੰਦੀਆਂ ਨੇ। ਬਲਬੀਰ ਕੌਰ ਸੰਘੇੜਾ ਅਖ ਕਿਹਾ ਕਿ ਅਮ੍ਰਿਤਾ ਐਸੀ ਔਰਤ ਸੀ ਜਿਸ ਨੇ ਇਕ ਨਵਾਂ ਦੌਰ ਸਿਰਜ ਕੇ ਦਿੱਲੀ ਨੂੰ ਪੰਜਾਬੀ ਸਾਹਿਤਕਾਰਾਂ ਦਾ ਗੜ੍ਹ ਬਣਾਇਆ ਅਤੇ ਨਾਗਮਣੀ ਰਸਾਲੇ ਰਾਹੀਂ ਨਵੇਂ ਸਾਹਿਤਕਾਰਾਂ ਨੂੰ ਉਭਾਰਿਆ। ਇਕਬਾਲ ਬਰਾੜ ਨੇ ”ਅੱਜ ਆਖਾਂ ਵਾਰਿਸ ਸ਼ਾਹ ਨੂੰ।” ਖ਼ੂਬਸੂਰਤ ਤਰੰਨਮ ਵਿੱਚ ਪੇਸ਼ ਕੀਤੀ।
ਇਸਤੋਂ ਬਾਅਦ ਸਾਹਿਤਕ ਚਰਚਾ ਛੇੜਦਿਆਂ ਕੁਲਵਿੰਦਰ ਖਹਿਰਾ ਨੇ ਰਸ਼ੀਅਨ ਲੇਖਕ ਲੀਔਨ ਟਰੌਟਸਕੀ ਦੇ ਸਾਹਿਤ ਬਾਰੇ ਨਜ਼ਰੀਏ ਦੀ ਗੱਲ ਕਰਦਿਆਂ ਕਿਹਾ ਕਿ ਟਰੌਟਸਕੀ ਨੇ ਰਸ਼ੀਅਨ ઑਫਿਊਚਰਇਜ਼ਮ਼ ਅਤੇ ઑਫੋਰਮਲਸਿਟ਼ ਵਿਚਾਰਧਾਰਾ ਵੱਲੋਂ ਅਪਣਾਏ ਸਾਹਿਤਕ ਨਜ਼ਰੀਏ ਦਾ ਵਿਰੋਧ ਕਰਦਿਆਂ ਲਿਖਿਆ ਹੈ ਕਿ ਕਵੀ ਸਿਰਫ ਆਪਣੇ ਸਮਾਜਿਕ ਵਾਤਵਰਣ ‘ਚੋਂ ਕਲਤਮਕ ਤੱਤ ਲੱਭ ਕੇ ਹੀ ਆਪਣੀ ਕਲਾ-ਸਿਰਜਣਾ ਰਾਹੀਂ ਸਮਾਜ ਵਿੱਚ ਜ਼ਿੰਦਗੀ ਭਰ ਸਕਦਾ ਹੈ। ਉਨ੍ਹਾਂ ਲਿਖਿਆ ਹੈ ਕਿ ਨਵੀਂ ਟਕਨੌਲਜੀ ਅਤੇ ਨਵਾਂ ਸ਼ਹਿਰੀ ਜੀਵਨ ਕਵੀ ਨੂੰ ਨਵਾਂ ਸ਼ਬਦ-ਭੰਡਾਰ ਦਿੰਦਾ ਹੈ ਜਿਸ ਨਾਲ਼ ਕਵੀ ਨਵੇਂ ਖਿਆਲ ਤੇ ਨਵੇਂ ਅਹਿਸਾਸ ਸਿਰਜ ਸਕਦਾ ਹੈ ਜੋ ਉਸਦੇ ਅਵਚੇਤਨ ਮਨ ‘ਚੋਂ ਕਲਾ ਬਣਕੇ ਫੁੱਟਦੇ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜੇ ਸਮਾਜੀ ਵਾਤਾਵਰਣ ਨੇ ਮਨੋਵਿਗਿਆਨੀ ਤਬਦੀਲੀ ਨਾ ਲਿਆਂਦੀ ਹੁੰਦੀ ਤਾਂ ਕਲਾ ਅੱਗੇ ਨਹੀਂ ਸੀ ਤੁਰਨੀ ਤੇ ਪੀੜ੍ਹੀ ਦਰ ਪੀੜ੍ਹੀ ਅੱਜ ਵੀ ਕਵਿਤਾ ਬਾਈਬਲ ਦੀ ਧੁਨ ਜਾਂ ਪੁਰਾਣੀ ਗਰੀਕ ਕਵਿਤਾ ਦੇ ਬਰਾਬਰ ਹੀ ਖੜ੍ਹੀ ਹੋਣੀ ਸੀ। ਏਥੇ ਹਵਾਲਾ ਦੇਣਾ ਬਣਦਾ ਹੈ ਕਿ ਰਸ਼ੀਅਨ ਫਿਊਚਰਇਸਟ ਵਿਚਾਰਧਾਰਾ ਦਾ ਮੰਨਣਾ ਸੀ ਕਿ ਕਲਾ ਦਾ ਭੂਤਕਾਲ ਨਾਲ਼ ਕੋਈ ਸੰਬੰਧ ਨਹੀਂ ਤੇ ਅਤੇ ਨਾ ਹੀ ਇਸਦਾ ਸਮਾਜੀ ਸਰੋਕਾਰਾਂ ਨਾਲ਼ ਕੋਈ ਵਾਸਤਾ ਹੈ; ਇਸ ਨੂੰ ਜ਼ਿੰਦਗੀ ਵਿੱਚ ਆ ਰਹੀ ਨਵੀਨਤਾ (ਨਵੀਂ ਟਕਨੌਲਜੀ, ਮਸ਼ੀਨਰੀ, ਆਦਿ) ਦੀ ਹੀ ਗੱਲ ਕਰਨੀ ਚਾਹੀਦੀ ਹੈ। ਟਰੌਟਸਕੀ ਨੇ ਲਿਖਿਆ ਹੈ ਕਿ ਇਤਿਹਾਸਕ ਨਜ਼ਰੀਏ ਤੋਂ ਕਲਾ ਹਮੇਸ਼ਾਂ ਸਮਾਜ-ਸੇਵੀ ਹੀ ਰਹੀ ਹੈ ਜੋ ਉਦਾਸ ਤੇ ਬੇਤਰਤੀਬੇ ਮਨਾਂ ਲਈ ਲੋੜੀਂਦੇ ਸ਼ਬਦ-ਸੁਰ ਲੱਭਦੀ, ਖਿਆਲਾਂ ਤੇ ਅਹਿਸਾਸਾਂ ਨੂੰ ਨੇੜੇ ਲਿਆਉਂਦੀ ਜਾਂ ਉਨ੍ਹਾਂ ਦੀ ਆਪਸੀ ਵਿਰੋਦਤਾ ਸਿਰਜਦੀ ਅਤੇ ਵਿਅਕਤੀ ਦੇ ਰੂਹਾਨੀ ਤਜਰਬਿਆਂ ਨੂੰ ਅਮੀਰ ਕਰਦੀ ਹੈ। ਉਨ੍ਹਾਂ ਲਿਖਿਆ ਹੈ ਕਿ ਨਵੀਂ ਕਵਿਤਾ ਤੋਂ ਬਿਨਾਂ ਨਵੇਂ ਮਨੁੱਖ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ ਪਰ ਇਸ ਸਿਰਜਣਾ ਲਈ ਕਵੀ ਨੂੰ ਖੁਦ ਦੁਨੀਆਂ ਨੂੰ ਨਵੇਂ ਤਰੀਕੇ ਨਾਲ਼ ਵੇਖਣ ਦੀ ਜਾਚ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਆਪਣੇ ਸੱਭਿਆਚਾਰ ਦੇ ਗਹਿਰੇ ਅਨੁਭਵ ਅਤੇ ਗਿਆਨ ਤੋਂ ਬਿਨਾਂ ਤੁਸੀਂ ਲੋਕ ਕਲਾ ਦੇ ਧੁਰ ਅੰਦਰ ਤੱਕ ਨਹੀਂ ਪਹੁੰਚ ਸਕਦੇ। ਇਸ ਵਿਚਾਰ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਡਾ ਨਾਹਰ ਸਿੰਘ ਨੇ ਕਿਹਾ ਕਿ ਮਾਰਕਸਵਾਦ ਇਹ ਗੱਲ ਮੰਨਦਾ ਹੈ ਕਿ ਜਿਹੜਾ ਸਾਹਿਤ ਸਮਾਜ ਦੀਆਂ ਸਮਾਨਤਾਵਾਂ ਤੇ ਭੇੜਾਂ ਨੂੰ ਤੇ ਇਨ੍ਹਾਂ ਵਿਚਲੇ ਸੰਬੰਧਾਂ ਨੂੰ ਇਤਿਹਾਸਕ ਤੌਰ ‘ਤੇ ਫੜ੍ਹਦਾ ਹੈ ਉਹੀ ਸਾਹਿਤ ਮਹਾਨ ਹੁੰਦਾ ਹੈ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਮ੍ਰਿਤਾ ਪ੍ਰੀਤਮ ਦੀ ਕਵਿਤਾ ઑਅੱਜ ਆਖਾਂ ਵਾਰਿਸ ਸ਼ਾਹ ਨੂੰ਼, ਸ਼ਾਹ ਮੁਹੰਮਦ ਦਾ ਜੰਗਨਾਮਾ, ਅਤੇ ਸੁਰਜੀਤ ਪਾਤਰ ਦਾ ”ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ਼ ਵਰਗਾ ਸਾਹਿਤ ਇਸੇ ਗੱਲ ਦੀ ਹੀ ਗਵਾਹੀ ਭਰਦੇ ਨੇ।
ਇਸਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ, ਮਿੰਨੀ ਗਰੇਵਾਲ, ਨੀਟਾ ਬਲਵਿੰਦਰ, ਪਰਮਵੀਰ ਕੌਰ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਕਵਿਤਾ ਦੇ ਦੌਰ ਵਿੱਚ ਗੁਰਬਚਨ ਚਿੰਤਕ, ਪਰਮਵੀਰ ਕੌਰ, ਗਿਆਨ ਸਿੰਘ ਘਈ, ਸੁਖਿੰਦਰ, ਲਖਵੀਰ ਸਿੰਘ ਕਾਹਲ਼ੋਂ, ਪ੍ਰਤੀਕ, ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਜਦਕਿ ਸ਼ਿਵਾਰਜ ਸਨੀ ਨੇ ਖ਼ੂਬਸੂਰਤ ਤਰੰਨਮ ਵਿੱਚ ਹਰਦਿਆਲ ਕੇਸ਼ੀ ਦੀ ਗ਼ਜ਼ਲ ਪੇਸ਼ ਕੀਤੀ। ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਬ੍ਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਅਤੇ ਪਰਮਜੀਤ ਦਿਓਲ ਵੱਲੋਂ ਮੀਟਿੰਗ ਦੀ ਕਾਰਵਾਈ ਦੀਆਂ ਜ਼ਿੰਮੇਂਵਾਰੀਆਂ ਨਿਭਾਈਆਂ ਗਈਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …