ਟੋਰਾਂਟੋ : ਕੈਲੇਡਨ ਵੈਸਟ ਸੀਨੀਅਰਜ਼ ਐਸੋਸੀਏਸ਼ਨ ਕੈਲੇਡਨ ਵਲੋਂ ਮਿਤੀ 15 ਸਤੰਬਰ 2019 ਦਿਨ ਐਤਵਾਰ ਨੂੰ ਤਾਸ਼ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਐਂਟਰੀਆਂ 12 ਵਜੇ ਤੋਂ 12.30 ਵਜੇ ਤੱਕ ਲਈਆਂ ਜਾਣਗੀਆਂ। ਸਵੀਪ ਅਤੇ ਦੋ-ਸਰੀ ਲਈ ਵੱਖ-ਵੱਖ 10 ਡਾਲਰ ਫੀਸ ਹੋਵੇਗੀ। ਸਵੀਪ ਲਈ ਪਹਿਲਾ, ਦੂਜਾ ਤੇ ਤੀਜਾ ਇਨਾਮ ਅਤੇ ਨਕਦ ਕੈਸ਼ ਦਿੱਤਾ ਜਾਵੇਗਾ। ਦੋ-ਸਰੀ ਲਈ ਐਂਟਰੀ 2 ਵਜੇ ਤੱਕ ਲਈ ਜਾਵੇਗੀ ਅਤੇ ਪਹਿਲਾ ਤੇ ਦੂਜਾ ਇਨਾਮ ਦਿੱਤਾ ਜਾਵੇਗਾ। ਸਾਰੇ ਖੇਡ ਪ੍ਰੇਮੀਆਂ ਨੂੰ ਖੁੱਲ੍ਹਾ ਪ੍ਰਬੰਧ ਹੋਵੇਗਾ। ਟੂਰਨਾਮੈਂਟ ਜੌਹਨ ਕਲਾਰਕਸਨ ਪਾਰਕ ਵਿਚ ਹੋਵੇਗਾ, ਜਿਹੜਾ 415 ਡੌਗਲ ਐਵੇਨਿਊ ‘ਤੇ ਹੈ। (ਇੰਟਰਸੈਕਸ਼ਨ ਡੌਗਲ ਐਵੇਨਿਊ ਅਤੇ ਓਲਡ ਕੈਨੇਡੀ ਰੋਡ ਹੈ) । ਹੋਰ ਜਾਣਕਰੀ ਲਈ ਉਜਾਗਰ ਸਿੰਘ ਗਿੱਲ ਨਾਲ 647-203-4090 ਜਾਂ ਸੁਰਜੀਤ ਸਿੰਘ ਖੈਰਾ ਨਾਲ 416-580-2717 ‘ਤੇ ਗੱਲ ਕੀਤੀ ਜਾ ਸਕਦੀ ਹੈ। ਕੋਈ ਝਗੜਾ ਹੋਣ ਦੀ ਸੂਰਤ ਵਿਚ ਕਲੱਬ ਦੀ ਕਮੇਟੀ ਫੈਸਲਾ ਕਰੇਗੀ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …