ਮਿਸੀਸਾਗਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਯੂਨਾਈਟਿਡ ਸਿਖ਼ਸ ਵਲੋਂ ਖੂਨ-ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਮਿਊਨਿਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਇਹ ਕੈਂਪ ਦੋ ਦਿਨ ਮਿਤੀ 8 ਅਤੇ 15 ਅਕਤੂਬਰ 2016 ਨੂੰ ਸਵੇਰ ਵੇਲੇ ਹਾਰਟਲੈਂਡ ਬਲੱਡ ਕਲੀਨਿਕ ਵਿਖੇ ਲਗਾਇਆ ਗਿਆ ਸੀ।
ਕੈਨੇਡੀਅਨ ਬਲੱਡ ਸਰਵਿਸਿਜ਼ ਇਕ ਚੈਰੀਟੇਬਲ ਸੰਸਥਾ ਹੈ ਜਿਹੜੀ ਕਿ 1998 ਵਿਚ ਹੋਂਦ ਵਿਚ ਆਈ ਸੀ ਅਤੇ ਇਹ ਕੈਨੇਡਾ ਦੇ ਹਸਪਤਾਲਾਂ ਵਿਚ ਜਰੂਰਤ-ਮੰਦ ਕੈਨੇਡੀਅਨ ਲੋਕਾਂ ਲਈ ਖੂਨ ਲਈ ਖੂਨ ਦਾ ਪ੍ਰਬੰਧ ਕਰਦੀ ਹੈ। ਯੂਨਾਈਟਿਡ ਸਿਖ਼ਸ ਦੇ ਫ਼ਾਊਂਡਰ ਹਰਦਿਆਲ ਸਿੰਘ ਜਿਹੜੇ ਕਿ ਨਿਊਜਰਸੀ ਤੋਂ ਟੋਰੰਟੋ ਆਏ ਸਨ ਨੇ ਸਾਰੇ ਡੋਨਰਾਂ ਦਾ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਦਿਨਾਂ ਵਿਚ ਯੂਨਾਈਟਿਡ ਸਿਖ਼ਸ ਵਲੋਂ ਇਸ ਤਰ੍ਹਾਂ ਦੇ ਮਨੁਖਤਾ ਦੀ ਭਲਾਈ ਦੇ ਉਪਰਾਲਿਆਂ ਪ੍ਰਤੀ ਯੂਨਾਈਟਿਡ ਸਿਖਸ ਦੀ ਵਚਨਬੱਧਤਾ ਨੂੰ ਦੁਹਰਾਇਆ।
ਯੂਨਾਈਟਿਡ ਸਿਖਸ ਇਕ ਅੰਤਰਰਾਸ਼ਟਰੀ ਸੰਸਥਾ ਹੈ ਜਿਸ ਦਾ ਮੁਖ ਮਨੋਰਥ ਜਰੂਰਤ-ਮੰਦਾਂ ਦੀ ਮਦਦ ਬਿਨਾਂ ਕਿਸੇ ਭੇਦ-ਭਾਵ ਦੇ ਕਰਨਾ ਹੈ। ਜਿਥੇ ਵੀ ਕਿਸੇ ਤੇ ਕੋਈ ਕੁਦਰਤੀ ਆਫ਼ਤ ਪੈਂਦੀ ਹੈ ਤਾਂ ਯੂਨਾਈਟਿਡ ਸਿਖ਼ਸ ਦੇ ਸੇਵਾਦਾਰ ਮਦਦ ਕਰਨ ਲਈ ਪਹੁੰਚ ਜਾਂਦੇ ਹਨ। ਹੋਰ ਜਾਣਕਾਰੀ ਲਈ ਜਾਂ ਦਾਨ ਕਰਨ ਲਈ ਤੁਸੀਂ ਵੈਬ-ਸਾਈਟ www.unitedsikhs.org ‘ਤੇ ਜਾ ਸਕਦੇ ਹੋ। ਸੋਸ਼ਲ ਮੀਡੀਆ ਜਿਵੇਂ ਫ਼ੇਸਬੁਕ ਜਾਂ ਟਵਿਟਰ ਰਾਹੀਂ ਵੀ ਯੂਨਾਈਟਿਡ ਸਿਖ਼ਸ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਜਾਣਿਆ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …