ਨਵੀਂ ਦਿੱਲੀ : ਜਲੰਧਰ ਨਾਲ ਸਬੰਧਤ ਅਚਲ ਕੁਮਾਰ ਜਿਓਤੀ ਨੂੰ ਨਸੀਮ ਜ਼ੈਦੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 64 ਸਾਲਾ ਜੋਤੀ ਗੁਜਰਾਤ ਦੇ ਮੁੱਖ ਸਕੱਤਰ ਰਹੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਓਤੀ ਛੇ ਜੁਲਾਈ ਨੂੰ ਚੋਣ ਕਮਿਸ਼ਨ ਦੇ ਮੁਖੀ ਦਾ ਅਹੁਦਾ ਸੰਭਾਲਣਗੇ। ਆਈਏਐਸ ਦੇ 1975 ਬੈਚ ਦੇ ਅਧਿਕਾਰੀ ਜਿਓਤੀ 8 ਮਈ 2015 ਨੂੰ ਤਿੰਨ ਮੈਂਬਰੀ ਕਮਿਸ਼ਨ ‘ਚ ਚੋਣ ਕਮਿਸ਼ਨਰ ਵਜੋਂ ਸ਼ਾਮਲ ਹੋਏ ਸਨ ਤੇ ਉਹ ਅਗਲੇ ਸਾਲ 17 ਜਨਵਰੀ ਤੱਕ ਕਮਿਸ਼ਨ ਵਿੱਚ ਰਹਿਣਗੇ। ਉਹ ਜਨਵਰੀ 2013 ‘ਚ ਗੁਜਰਾਤ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਮੁੱਖ ਚੋਣ ਕਮਿਸ਼ਨਰ ਜਾਂ ਚੋਣ ਕਮਿਸ਼ਨਰ ਦਾ ਕਾਰਜਕਾਲ ਛੇ ਸਾਲਾਂ ਜਾਂ 65 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਤੱਕ ਹੁੰਦਾ ਹੈ।
Check Also
ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ
ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …