Breaking News
Home / ਭਾਰਤ / ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ 34 ਦਿਨਾਂ ਵਿਚ 105 ਬੱਚਿਆਂ ਦੀ ਹੋਈ ਮੌਤ

ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ 34 ਦਿਨਾਂ ਵਿਚ 105 ਬੱਚਿਆਂ ਦੀ ਹੋਈ ਮੌਤ

ਫਿਰ ਵੀ ਪ੍ਰਸ਼ਾਸਨ ਨੇ ਮੰਤਰੀ ਦੇ ਸਵਾਗਤ ਲਈ ਵਿਛਾ ਦਿੱਤਾ ਕਾਰਪਿਟ
ਕੋਟਾ/ਬਿਊਰੋ ਨਿਊਜ਼
ਰਾਜਸਥਾਨ ਵਿਚ ਪੈਂਦੇ ਕੋਟਾ ਦੇ ਜੇ.ਕੇ. ਸਰਕਾਰੀ ਹਸਪਤਾਲ ਵਿਚ ਹਾਲਤ ਸੁਧਰਨ ਦਾ ਨਾਮ ਨਹੀਂ ਲੈ ਰਹੇ। ਅੱਜ ਸਵੇਰੇ ਇੱਥੇ ਇਕ ਹੋਰ ਬੱਚੀ ਨੇ ਦਮ ਤੋੜ ਦਿੱਤਾ, ਇਸ ਬੱਚੀ ਦਾ 15 ਦਿਨ ਪਹਿਲਾਂ ਹੀ ਜਨਮ ਹੋਇਆ ਸੀ। ਇਸ ਹਸਪਤਾਲ ਵਿਚ 34 ਦਿਨਾਂ ਵਿਚ 105 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸਦੇ ਬਾਵਜੂਦ ਵੀ ਪ੍ਰਸ਼ਾਸਨ ‘ਤੇ ਕੋਈ ਅਸਰ ਨਹੀਂ ਦਿਸਿਆ। ਇਸ ਸਬੰਧੀ ਅੱਜ ਜਦੋਂ ਮੰਤਰੀ ਦੇ ਹਸਪਤਾਲ ਵਿਚ ਪਹੁੰਚਣ ਬਾਰੇ ਪਤਾ ਲੱਗਾ ਤਾਂ ਸਾਰੇ ਡਾਕਟਰ ਆਪਣੇ ਕਮਰਿਆਂ ਵਿਚ ਪਹੁੰਚ ਗਏ ਅਤੇ ਮਰੀਜ਼ਾਂ ਨੂੰ ਕਿਹਾ ਗਿਆ ਕਿ ਮੰਤਰੀ ਨੂੰ ਕਿਹਾ ਜਾਵੇ ਕਿ ਸਭ ਠੀਕ ਹੀ ਹੈ। ਮੰਤਰੀ ਦੇ ਆਉਣ ਤੋਂ ਪਹਿਲਾਂ ਸਵਾਗਤ ਲਈ ਕਾਰਪਿਟ ਵੀ ਵਿਛਾ ਦਿੱਤਾ ਗਿਆ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …