ਇਰਾਨ ਦੇ ਸਭ ਤੋਂ ਤਾਕਤਵਰ ਫੌਜੀ ਜਨਰਲ ਦੀ ਮੌਤ
ਬਗਦਾਦ/ਬਿਊਰੋ ਨਿਊਜ਼
ਇਰਾਕ ਦੇ ਬਗਦਾਦ ਹਵਾਈ ਅੱਡੇ ‘ਤੇ ਲੰਘੀ ਰਾਤ ਅਮਰੀਕਾ ਵਲੋਂ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਇਰਾਨ ਦੀ ੲਲੀਟ ਕੁਰਦਸ ਸੈਨਾ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਇਰਾਕੀ ਮਿਲੀਸ਼ੀਆ ਕਮਾਂਡਰ ਅਬ ਮਹਿਦੀ ਅਲ-ਮੁਹਦਿਸ ਵੀ ਮਾਰਿਆ ਗਿਆ ਹੈ। ਵਾਈਟ ਹਾਊਸ ਮੁਤਾਬਕ ਜਨਰਲ ਕਾਸਿਮ ਮੱਧ ਪੂਰਬ ਵਿਚ ਅਮਰੀਕੀ ਰਾਜਨੀਤਕਾਂ ਅਤੇ ਇਰਾਕ ਵਿਚ ਸੈਨਿਕਾਂ ਨੂੰ ਮਾਰਨ ਦੀ ਸਾਜਿਸ਼ ਰਚ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਅਮਰੀਕੀ ਸੈਨਾ ਨੇ ਆਪਣੇ ਜਵਾਨਾਂ ਦੀ ਰੱਖਿਆ ਲਈ ਜਨਰਲ ਕਾਸਿਮ ਨੂੰ ਮਾਰ ਮੁਕਾਇਆ। ਇਰਾਨ ਦੇ ਸਰਕਾਰੀ ਟੀ.ਵੀ. ਚੈਨਲ ਨੇ ਦੇਸ਼ ਰੈਵੋਲੂਸ਼ਨਰੀ ਗਾਰਡ ਦਾ ਬਿਆਨ ਪ੍ਰਸਾਰਤ ਕੀਤਾ, ਜਿਸ ਵਿਚ ਕਾਸਿਮ ਸੁਲੇਮਾਨੀ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਅਤੇ ਉਸਦੀ ਮੌਤ ‘ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ।
Check Also
ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ
ਛੋਟੇ ਮੋਟੇ ਝਗੜਿਆਂ ਵਿਚ ਸ਼ਾਮਿਲ ਵਿਦਿਆਰਥੀਆਂ ਦੇ ਵੀਜੇ ਵੀ ਕੀਤੇ ਜਾ ਰਹੇ ਹਨ ਰੱਦ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ …