Breaking News
Home / ਦੁਨੀਆ / ਆਪਣੇ ਕਮਾਂਡਰ ਦੇ ਮਾਰੇ ਜਾਣ ‘ਤੇ ਭੜਕਿਆ ਇਰਾਨ

ਆਪਣੇ ਕਮਾਂਡਰ ਦੇ ਮਾਰੇ ਜਾਣ ‘ਤੇ ਭੜਕਿਆ ਇਰਾਨ

ਕਿਹਾ – ਅਮਰੀਕਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ
ਬਗ਼ਦਾਦ/ਬਿਊਰੋ ਨਿਊਜ਼
ਬਗ਼ਦਾਦ ਹਵਾਈ ਅੱਡੇ ‘ਤੇ ਅਮਰੀਕੀ ਫੌਜ ਵਲੋਂ ਕੀਤੇ ਮਿਜ਼ਾਈਲ ਹਮਲੇ ‘ਚ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ‘ਤੇ ਇਰਾਨ ਭੜਕ ਗਿਆ ਹੈ ਅਤੇ ਉਸ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ਼ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕੌਮਾਂਤਰੀ ਅੱਤਵਾਦ ਦੀ ਅਮਰੀਕੀ ਕਾਰਵਾਈ ਬਹੁਤ ਖ਼ਤਰਨਾਕ ਅਤੇ ਮੂਰਖਤਾ ਨਾਲ ਭਰੀ ਹੋਈ ਹੈ। ਉਸ ਨੇ ਆਈ. ਐੱਸ., ਅਲ ਨੁਸਰਾਹ, ਅਲਕਾਇਦਾ ਅਤੇ ਹੋਰ ਸੰਗਠਨਾਂ ਨਾਲ ਲੜਨ ਵਾਲੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਾਕਤ ਜਨਰਲ ਸੁਲੇਮਾਨੀ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਅੱਗੇ ਲਿਖਿਆ ਕਿ ਅਮਰੀਕਾ ਆਪਣੀ ਇਸ ਕਾਰਵਾਈ ਦੇ ਨਤੀਜਿਆਂ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸੇ ਦੌਰਾਨ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਅਮਰੀਕਾ ਕੋਲੋਂ ਬਦਲਾ ਲੈਣ ਦੀ ਗੱਲ ਕਹੀ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …