ਕਨੈਕਟੀਕਟ ਤੇ ਪੈਨਸਲਵੇਨੀਆ ਸੂਬਿਆਂ ਵਿਚ ਵੀ ਪਾਸ ਹੋ ਚੁੱਕਾ ਹੈ ਮਤਾ
ਹੌਲੀਓਕ : ਅਮਰੀਕਾ ਦੇ ਸੂਬੇ ਮੈਸਾਚੂਸਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿੱਲੀ ‘ਚ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ।
ਇਸ ਮਤੇ ਨੂੰ ਵਿਸ਼ੇਸ਼ ਕਰਕੇ ਮੇਅਰ ਅਲੈਕਸ ਬੀ ਮੋਰਸ ਵਲੋਂ ਪੜ੍ਹਿਆ ਗਿਆ ਹੈ। ਸਾਰੇ ਹਾਊਸ ਨੇ ਇਸ ਨੂੰ ਪ੍ਰਵਾਨ ਕੀਤਾ। ਇਸ ਤੋਂ ਪਹਿਲਾਂ ਕਨੈਕਟੀਕਟ ਤੇ ਪੈਨਸਲਵੇਨੀਆ ਸਟੇਟ ਨੇ ਵੀ ਇਹ ਮਤਾ ਪਾਸ ਕੀਤਾ ਸੀ। ਇਸ ਤੋਂ ਸਪਸ਼ਟ ਹੈ ਹੁੰਦਾ ਹੈ ਕਿ ਹੁਣ ਅਮਰੀਕਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ‘ਚ ਇਹ ਮਤੇ ਸਰਕਾਰੀ ਤੌਰ ‘ਤੇ ਪੈਣ ਲੱਗੇ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਮਾਮਲਾ ਹੁਣ ਯੂ.ਐਨ.ਓ. ਤੱਕ ਵੀ ਪੁੱਜੇਗਾ। ਇਸ ਸਬੰਧੀ ਗੁਰਨਿੰਦਰ ਸਿੰਘ ਧਾਲੀਵਾਲ, ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਬਲਜਿੰਦਰ ਸਿੰਘ ਅਤੇ ਮੋਹਨ ਸਿੰਘ ਭਰਾੜਾ ਨੇ ਦੱਸਿਆ ਕਿ ਭਾਰਤ ਵਿਚ 1984 ‘ਚ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਣ ਦੇ ਮਤੇ ਪੈਣ ਦੀ ਅਮਰੀਕਾ ਵਿਚ ਲਹਿਰ ਚੱਲ ਗਈ ਹੈ। ਹੌਲੀਓਕ ਸ਼ਹਿਰ ਐਮ.ਏ. ‘ਚ ਮਤਾ ਮੇਅਰ ਅਲੈਕਸ ਬੀ ਮੋਰਸ ਨੇ ਪੜ੍ਹਿਆ ਜਦ ਕਿ ਇਨ੍ਹਾਂ ਦਾ ਸਾਥ ਸਿਟੀ ਕੌਂਸਲ ਪੇਟਰ ਆਰ ਟੇਲਮਾਨ ਤੇ ਡੈਵਿਟ ਬਰਟੱਲੀ, ਸਟੇਟ ਪ੍ਰਤੀਨਿਧ ਅਰੌਨ ਵੇਗਾ ਸਨ, ਜੋ ਹਾਊਸ ਦੇ ਸਪੀਕਰ ਰੌਬਰਟ ਏ ਡੇਲਿਓ ਨੇ ਦਿੱਤਾ।
ਸਿੱਖ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਵਿਸ਼ੇਸ਼ ਰੋਲ ਨਿਭਾਇਆ ਹੈ। ਇਹ ਮਤਾ ਪਾਉਣ ਲਈ ਪੂਰਾ ਸਿੱਖ ਜਗਤ ਇਸ ਮੇਅਰ ਕੌਂਸਲ ਦਾ ਰਿਣੀ ਹੈ। ਕਿਉਂਕਿ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ ਕਿ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਇਹ ਮਤਾ ਨਾ ਪਵੇ ਇਸ ਕਰਕੇ ਇੱਥੇ ਦੇ ਭਾਰਤੀ ਸਫਾਰਤਖਾਨੇ ਦੇ ਸਫੀਰ ਵਲੋਂ ਮੇਅਰ ਕੌਂਸਲ ਨੂੰ ਈਮੇਲ ਕਰਕੇ ਕਿਹਾ ਸੀ ਕਿ ਇਹ ਮਤਾ ਨਾ ਪਾਇਆ ਜਾਵੇ ਕਿਉਂਕਿ ਸਿੱਖ ਅੱਤਵਾਦੀ ਹਨ, ਇਸ ਦੇ ਵਿਰੋਧ ਵਿਚ ਉਸ ‘ਤੇ ਕੇਸ ਕੀਤਾ ਗਿਆ ਹੈ। ਜਿਸ ਨੂੰ ਅਮਰੀਕਾ ਦੀ ਅਦਾਲਤ ਵਿਚ ਪੇਸ਼ੀਆਂ ਭੁਗਤਣੀਆਂ ਪੈਣਗੀਆਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …