ਪੋਰਟ ਬਲੇਅਰ : ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਸੰਘਣੇ ਜੰਗਲਾਂ ‘ਚ ਇਕ ਅਮਰੀਕੀ ਸੈਲਾਨੀ ਜਾਨ ਏਲਨ ਚਾਊ (27) ਨੂੰ ਉਥੋਂ ਦੇ ਆਦਿਵਾਸੀਆਂ ਨੇ ਮਾਰ ਦਿੱਤਾ। ਉਤਰੀ ਸੈਂਟੀਨਲ ਟਾਪੂ ‘ਚ ਵੜਨ ਦੀ ਮਨਾਹੀ ਦੇ ਬਾਵਜੂਦ ਉਹ ਮਛੇਰਿਆਂ ਦੀ ਮਦਦ ਨਾਲ ਉਥੇ ਚਲਾ ਗਿਆ ਸੀ। ਪੁਲਿਸ ਨੇ ਇਸ ਸਿਲਸਿਲੇ ‘ਚ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਉਥੇ ਲੈ ਕੇ ਜਾਦ ਵਾਲੇ ਮਛੇਰਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਦੌਰਾਨ ਅਮਰੀਕੀ ਵਣਜ ਦੂਤਘਰ ਨੇ ਉਸ ਨੂੰ ਗਾਇਬ ਦੱਸਿਆ ਹੈ। ਵਣਜ ਦੂਤ ਘਰ ਦੇ ਬੁਲਾਰੇ ਨੇ ਕਿਹਾ ਕਿ ਅੰਡੇਮਾਨ-ਨਿਕੋਬਾਰ ਤੋਂ ਅਮਰੀਕੀ ਨਾਗਰਿਕ ਬਾਰੇ ਆ ਰਹੀਆਂ ਖਬਰਾਂ ਤੋਂ ਅਸੀਂ ਜਾਣੂ ਹਾਂ। ਅਮਰੀਕਾ ਤੋਂ ਬਾਹਰ ਕਿਸੇ ਅਮਰੀਕੀ ਨਾਗਰਿਕ ਦੀ ਸੁਰੱਖਿਆ ਸਾਡੇ ਵਿਦੇਸ਼ ਮੰਤਰਾਲੇ ਦੀ ਸਰਬਉਚ ਪਹਿਲ ਹੈ। ਰਿਪੋਰਟ ਮੁਤਾਬ ਏਲਨ ਇਸ ਤੋਂ ਪਹਿਲਾਂ ਵੀ ਪੰਜ ਵਾਰ ਅੰਡੇਮਾਨ-ਨਿਕੋਬਾਰ ਦੇ ਟਾਪੂਆਂ ‘ਤੇ ਜਾ ਚੁੱਕਾ ਸੀ। ਉਸ ਨੇ ਸੈਂਟੀਨਲ ਆਦੀਵਾਸੀਆਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਦੁਨੀਆ ਨਾਲ ਕੋਈ ਸੰਪਰਕ ਨਹੀਂ ਰਹਿੰਦਾ। ਸੈਂਟੀਨਲ ਟਾਪੂ ‘ਤੇ ਜਾਣ ਵਾਲੇ ਬਾਹਰਲੇ ਲੋਕਾਂ ‘ਤੇ ਉਹ ਅਕਸਰ ਤੀਰਾਂ ਨਾਲ ਹਮਲਾ ਕਰ ਦਿੰਦੇ ਹਨ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …