ਬਰੈਂਪਟਨ/ ਡਾ. ਝੰਡ : ਹਾਰਟਲੇਕ ਕੰਜ਼ਰਵੇਸ਼ਨ ਪਾਰਕ ਵਿੱਚ ਲੰਘੇ ਐਤਵਾਰ ਨੂੰ ਕਰਤਾਰਪੁਰ ਚੈਰੀਟੇਬਲ ਫ਼ੰਡ ਦੇ ਵਲੰਟੀਅਰਾਂ ਦੀਆਂ ਸਲਾਨਾ ਪਿਕਨਿਕ ਮੌਕੇ ਰੌਣਕਾਂ ਲੱਗੀਆਂ। ਇਸ ਮੌਕੇ ‘ਤੇ ਨਾਮਵਰ ਜਰਨਲਿਸਟ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੂੰ ਪੰਜਾਬੀ ਜਰਨਲਿਜ਼ਮ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਵਾਸਤੇ ਸਨਮਾਨਿਤ ਕਰਨ ਵਾਲ਼ਾ ਸਮਾਗਮ ਪ੍ਰਭਾਵਸ਼ਾਲੀ ਰਿਹਾ।
ਫ਼ੰਡ ਦੇ ਸਕੱਤਰ ਵਿਜੇ ਕੱਲ੍ਹਣ ਨੇ ਦੱਸਿਆ ਕਿ ਸਤਪਾਲ ਜੌਹਲ ਨੇ ਲੰਬੇ ਸਮੇਂ ਤੋਂ ਆਪਣੇ ਕਾਰਜਾਂ ਨਾਲ਼ ਕਮਿਊਨਿਟੀ ਦੀ ਬੇਹਤਰੀ ਲਈ ਯੋਗਦਾਨ ਪਾਇਆ ਹੈ ਅਤੇ ਅੱਜ ਅਸੀਂ ਉਨ੍ਹਾਂ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ।
ੀੲਸ ਦੌਰਾਨ ਸ੍ਰੀ ਕੱਲ੍ਹਣ ਅਤੇ ਹਰਭਜਨ ਸਿੰਘ ਨੰਗਲੀਆ ਨੇ ਦੱਸਿਆ ਕਿ ਬਰੈਂਪਟਨ ‘ਚ 22 ਅਕਤੂਬਰ ਨੂੰ ਵਾਰਡ 9-10 ਤੋਂ ਸਕੂਲ ਟਰੱਸਟੀ ਇਲੈਕਸ਼ਨ ਵਿੱਚ ਸਤਪਾਲ ਸਿੰਘ ਜੌਹਲ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਬਰੈਂਪਟਨ ਸੈਂਟਰ ਤੋਂ ਐਮ.ਪੀ.ਪੀ. ਸਾਰਾ ਸਿੰਘ ਅਤੇ ਕਰਤਾਰਪੁਰ ਚੈਰੀਟੇਬਲ ਫ਼ੰਡ ਦੀ ਮੁਖੀ ਬੀਬੀ ਰਾਜ ਭਾਰਦਵਾਜ ਨੇ ਪਿਕਨਿਕ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਅਤੇ ਕਮਿਊਨਿਟੀ ਆਗੂਆਂ ਦੀ ਮੌਜੂਦਗੀ ਵਿੱਚ ਸਤਪਾਲ ਸਿੰਘ ਜੌਹਲ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਪਲੈਕ ਭੇਂਟ ਕੀਤੀ। ਸ੍ਰੀ ਕੱਲ੍ਹਣ ਨੇ ਚੈਰੀਟੇਬਲ ਫ਼ੰਡ ਅਤੇ ਹਸਪਤਾਲ ਤੋਂ ਦਿੱਤੀਆਂ ਜਾਂਦੀਆਂ ਮੁਫਤ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਰੇ ਦਾਨੀਆਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ‘ਤੇ ਹੋਰਨਾਂ ਸ਼ਖਸੀਅਤਾਂ ਦੇ ਨਾਲ਼ ਸੁਖਵੰਤ ਸਿੰਘ ਰਾਏ, ਦਲੀਪ ਸਿੰਘ ਮੁਲਤਾਨੀ, ਰਾਜਪਾਲ ਚਾਹਲ, ਸੋਨੀ ਦੁਸਾਂਝ, ਐਨਡੀ ਕੱਲ੍ਹਣ, ਸੁਰਿੰਦਰ ਮਾਵੀ ਅਤੇ ਮੱਲ ਸਿੰਘ ਬਾਸੀ ਵੀ ਹਾਜ਼ਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …