Breaking News
Home / ਪੰਜਾਬ / ਫਰੀਦਕੋਟ ‘ਚ ਸੁਖਬੀਰ ਬਾਦਲ ਅਤੇ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ ‘ਤੇ ਮਲੀ ਕਾਲਖ

ਫਰੀਦਕੋਟ ‘ਚ ਸੁਖਬੀਰ ਬਾਦਲ ਅਤੇ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ ‘ਤੇ ਮਲੀ ਕਾਲਖ

ਬੇਅਦਬੀਆਂ ਅਤੇ ਗੋਲੀਕਾਂਡ ਕਰਕੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਹੋ ਰਿਹਾ ਹੈ ਵਿਰੋਧ

ਫਰੀਦਕੋਟ/ਬਿਊਰੋ ਨਿਊਜ਼

ਪੰਜਾਬ ਵਿਚ ਹੋਈਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਅਤੇ ਇਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਹੋਇਆ ਗੋਲੀ ਕਾਂਡ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ। ਬੇਅਦਬੀ ਮਾਮਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਪੋਸਟਰਾਂ ‘ਤੇ ਕਾਲਖ ਮਲੀ ਜਾ ਰਹੀ ਹੈ। ਫਰੀਦਕੋਟ ਦੀ ਗੋਦੜੀ ਸਾਹਿਬ ਕਲੋਨੀ ਵਿੱਚ ਗੁਲਜ਼ਾਰ ਸਿੰਘ ਰਣੀਕੇ ਤੇ ਸੁਖਬੀਰ ਬਾਦਲ ਦੀਆਂ ਫੋਟੋਆਂ ‘ਤੇ ਕਿਸੇ ਨੇ ਕਾਲੀ ਸਿਆਹੀ ਮਲ ਕੇ ਪੋਸਟਰ ਉਪਰ ਪੰਥ ਦੋਸ਼ੀ ਵੀ ਲਿਖਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਈ ਥਾਈਂ ਕਾਲੀਆਂ ਝੰਡੀਆਂ ਵੀ ਵਿਖਾਈਆਂ ਗਈਆਂ ਸਨ।

Check Also

ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਸਬੰਧੀ ਦਿੱਤੇ ਬਿਆਨ ਮਾਮਲੇ ’ਚ ਕੀਤੀ ਗਈ ਪੁੱਛਗਿੱਛ

ਕਾਂਗਰਸੀ ਆਗੂਆਂ ਵੱਲੋਂ ਮੋਹਾਲੀ ਥਾਣੇ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ ਮੋਹਾਲੀ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ …