Breaking News
Home / ਫ਼ਿਲਮੀ ਦੁਨੀਆ / ਨੀਰੂ ਬਾਜਵਾ ਤੇ ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਮੁੜ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਜੋੜੇਗਾ

ਨੀਰੂ ਬਾਜਵਾ ਤੇ ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਮੁੜ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਜੋੜੇਗਾ

ਪੰਜਾਬੀ ਅਦਾਕਾਰਾ ਅਤੇ ਰਣਜੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ‘ਪੰਜਾਬ ਵਰਗੀ’ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਸੀ। ਇਸ ਉੱਪਰ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁੱਟਾ ਰਹੇ ਸਨ। ਟੀਜ਼ਰ ਆਉਣ ਤੋਂ ਬਾਅਦ ਸਰੋਤੇ ਬੇਸਬਰੀ ਨਾਲ ਇੰਤਜਾਰ ਵਿੱਚ ਸਨ। ਬੀਤੇ ਦਿਨੀ 4 ਅਗਸਤ ਨੂੰ ਗੀਤ ‘ਪੰਜਾਬ ਵਰਗੀ’ ਰਿਲੀਜ ਹੋਇਆ ਹੈ।
ਗੀਤ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਗੀਤ ਦੇ ਵਿਊਜ ਲੱਖਾਂ ਦੇ ਵਿੱਚ ਪੁਹੰਚ ਗਏ। ਦੱਸ ਦੇਈਏ ਕਿ ਇਹ ਗੀਤ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਸਰੋਤਿਆਂ ਨੂੰ ਮੁੜ ਪੰਜਾਬੀ ਵਿਰਸੇ ਨਾਲ ਜੋੜਿਆ ਹੈ। ਕਹਿ ਦੇਈਏ ਕੇ ਜੋ ਸਾਡਾ ਸੱਭਿਆਚਾਰ, ਵਿਰਸਾ ਆਦਿ ਅਸੀਂ ਕਿਤੇ ਨਾ ਕਿਤੇ ਭੁਲਾ ਚੁੱਕੇ ਹਾਂ, ਮੁੜ ਉਸਦੀ ਯਾਦ ਇਸ ਗੀਤ ਰਾਹੀਂ ਪੇਸ਼ ਕੀਤੀ ਗਈ ਹੈ। ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਅਦਾਕਾਰ ਨੀਰੂ ਬਾਜਵਾ ਇਸ ਗੀਤ ਦੀ ਫੀਮੇਲ ਲੀਡ ਦੇ ਵਿੱਚ ਦੇਖਣ ਨੂੰ ਮਿਲੇ ਹਨ। ਜਿਹਨੇ ਆਪਣੀ ਕਲਾ ਦੇ ਬਲਬੂਤੇ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ। ਗੀਤ ਦੀ ਸ਼ੁਰੂਆਤ ਦੇ ਵਿੱਚ ਨੀਰੂ ਬਾਜਵਾ ਦੇ ਹੱਥ ਵਿੱਚ ਇੱਕ ਕਿਤਾਬ ਦੇਖਣ ਨੂੰ ਮਿਲਦੀ ਹੈ ਜੋ ਡਾ: ਮਹਿੰਦਰ ਸਿੰਘ ਰੰਧਾਵਾ ਦੀ ਕਿਤਾਬ ਹੈ। ਜਿਹਨਾਂ ਦਾ ਹਰੀਕ੍ਰਾਂਤੀ ਵਿੱਚ ਇੱਕ ਵੱਡਾ ਯੋਗਦਾਨ ਸੀ ਅਤੇ ਉਸ ਤੋਂ ਬਾਅਦ ਕਾਮਾਗਾਟਾਮਾਰੂ ਜਹਾਜ ਦਾ ਜ਼ਿਕਰ ਵੀ ਆਉਂਦਾ ਹੈ। ਇਹ ਗੀਤ ਪੰਜਾਬੀ ਦੀ ਮਹਿਲਾ ਦੇ ਆਲੇ ਦੁਆਲੇ ਘੁੰਮਦਾ ਹੈ ਕਿ ਕਿਵੇਂ ਇਕ ਪੰਜਾਬੀ ਔਰਤ ਦੀ ਸਾਦਗੀ, ਸੁੰਦਰਤਾ, ਨਿਮਰਤਾ, ਹਾਸਾ, ਹੁਸਨ, ਦਲੇਰੀ, ਇਜ਼ਤ ਅਤੇ ਸਤਿਕਾਰ ਆਦਿ ਸਭ ਪੰਜਾਬ ਦੇ ਵਿਰਸੇ ਲਈ ਮਹੱਤਵਪੂਰਨ ਹੈ ਅਤੇ ਕਿਵੇਂ ਲੋਕਾਂ ਲਈ ਇਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੰਦੀ ਹੈ। ਪੰਜਾਬ ਦੇ ਤਿਉਹਾਰ ਅਤੇ ਖਾਣਾ ਪੀਣਾ, ਰਹਿਣ-ਸਹਿਣ ਅਤੇ ਪਹਿਰਾਵਾ ਆਦਿ ਸਭ ਕਿਵੇਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ। ਇਹ ਸਭ ਇਸ ਗੀਤ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਚਰਨ ਲਿਖਾਰੀ ਦੁਆਰਾ ਲਿਖਿਆ ਗਿਆ ਹੈ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …