Breaking News
Home / ਕੈਨੇਡਾ / Front / ਸੰਨੀ ਦਿਓਲ ਦਾ ਬੰਗਲਾ ਹੁਣ ਨਹੀਂ ਹੋਵੇਗਾ ਨਿਲਾਮ

ਸੰਨੀ ਦਿਓਲ ਦਾ ਬੰਗਲਾ ਹੁਣ ਨਹੀਂ ਹੋਵੇਗਾ ਨਿਲਾਮ

ਸੰਨੀ ਦਿਓਲ ਦਾ ਬੰਗਲਾ ਹੁਣ ਨਹੀਂ ਹੋਵੇਗਾ ਨਿਲਾਮ
24 ਘੰਟਿਆਂ ’ਚ ਹੀ ਬੈਂਕ ਨੇ ਨੋਟਿਸ ਵਾਪਸ ਲਿਆ

ਮੁੰਬਈ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨਿਲਾਮੀ ਦਾ ਨੋਟਿਸ ਬੈਂਕ ਆਫ ਬੜੌਦਾ ਨੇ ਵਾਪਸ ਲੈ ਲਿਆ ਹੈ। ਬੈਂਕ ਨੇ ਅੱਜ ਸੋਮਵਾਰ ਨੂੰ ਇਕ ਕੋਰੀਜੰਡਮ ਜਾਰੀ ਕਰਕੇ ਕਿਹਾ ਹੈ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾ ਰਿਹਾ ਹੈ। ਬੈਂਕ ਨੇ 24 ਘੰਟਿਆਂ ਦੇ ਅੰਦਰ ਆਪਣੇ ਫੈਸਲੇ ਨੂੰ ਬਦਲਦੇ ਹੋਏ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ ’ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ’ਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਪੁੱਛਿਆ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆ ਗਏ? ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੇ ਕੱਲ੍ਹ ਐਤਵਾਰ ਨੂੰ ਪਬਲਿਸ਼ ਹੋਏ ਨੋਟਿਸ ਦੇ ਮੁਤਾਬਕ ਸੰਨੀ ਦਿਓਲ ਨੇ 56 ਕਰੋੜ ਰੁਪਏ ਕਰਜ਼ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਵਾਪਸ ਨਹੀਂ ਕੀਤਾ। ਕਰਜ਼ਾ ਨਾ ਦੇਣ ’ਤੇ 25 ਸਤੰਬਰ ਨੂੰ ਬੰਗਲੇ ਦੀ ਨਿਨਾਮੀ ਦੀ ਤਰੀਕ ਵੀ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬੈਂਕ ਨੇ ਸੰਨੀ ਦਿਓਲ ਦੇ ਕਰਜ਼ ਰਿਕਵਰੀ ਦੇ ਨੋਟਿਸ ਦਾ ਇਸ਼ਤਿਹਾਰ ਵੀ ਛਪਵਾਇਆ ਸੀ। ਇਸ ਵਿਚ ਸੰਨੀ ਦਿਓਲ ਦੇ ਗਾਰੰਟਰ ਦੇ ਤੌਰ ’ਤੇ ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਵੀ ਨਾਮ ਲਿਖਿਆ ਗਿਆ ਸੀ।

Check Also

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ

ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …