-5.7 C
Toronto
Tuesday, February 3, 2026
spot_img
HomeਕੈਨੇਡਾFrontਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈ.ਰੋ.ਇ.ਨ ਲੈਣ ਪਹੁੰਚੇ "ਤਿੰਨ" ਤਸ.ਕਰ BSF ਨੇ...

ਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈ.ਰੋ.ਇ.ਨ ਲੈਣ ਪਹੁੰਚੇ “ਤਿੰਨ” ਤਸ.ਕਰ BSF ਨੇ ਦਬੋਚੇ

ਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈ.ਰੋ.ਇ.ਨ ਲੈਣ ਪਹੁੰਚੇ “ਤਿੰਨ” ਤਸ.ਕਰ BSF ਨੇ ਦਬੋਚੇ

ਚੰਡੀਗੜ੍ਹ / ਬਿਊਰੋ ਨੀਊਜ਼

ਸਰਹੱਦੀ ਪਿੰਡਾਂ ਵਿੱਚ ਬੈਠੇ ਤਸਕਰ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਰਹੇ ਹਨ। ਅੰਮ੍ਰਿਤਸਰ ਸੈਕਟਰ ਦੇ ਪਿੰਡ ਧਨੋਏ ਕਲਾਂ ਵਿੱਚ ਸੀਮਾ ਸੁਰੱਖਿਆ ਬਲ ਨੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਤਸਕਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਲੈਣ ਆਏ ਸਨ।

ਦਰਅਸਲ ਐਤਵਾਰ ਰਾਤ ਕਰੀਬ 12.15 ‘ਤੇ ਫੋਰਸ ਦੇ ਜਵਾਨਾਂ ਨੇ ਡਰੋਨ ਗਤੀਵਿਧੀ ਦੀ ਆਵਾਜ਼ ਸੁਣੀ। ਇਸ ਦੇ ਨਾਲ ਹੀ ਖੇਤ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਫੋਰਸ ਦੇ ਜਵਾਨ ਉਸੇ ਸਮੇਂ ਖੇਤਾਂ ਵਿੱਚ ਪਹੁੰਚ ਗਏ। ਇਸ ਦੌਰਾਨ ਦੋ ਤਸਕਰ ਇਸ ਖੇਪ ਨੂੰ ਲੈਣ ਲਈ ਇੱਥੇ ਪੁੱਜੇ ਸਨ। ਫੋਰਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਇਨ੍ਹਾਂ ਨੇ ਫੜੇ ਗਏ ਤੀਜੇ ਸਮੱਗਲਰ ਬਾਰੇ ਵੀ ਜਾਣਕਾਰੀ ਦਿੱਤੀ।

RELATED ARTICLES
POPULAR POSTS