3.6 C
Toronto
Saturday, November 22, 2025
spot_img
HomeਕੈਨੇਡਾFrontਪੰਜਾਬ ’ਚ ਪਾਵਰਕੌਮ ਦੇ ਕੱਚੇ ਕਾਮਿਆਂ ਨੂੰ ਪੱਕਿਆਂ ਵਾਂਗ ਮਿਲੇਗਾ ਮੁਆਵਜ਼ਾ

ਪੰਜਾਬ ’ਚ ਪਾਵਰਕੌਮ ਦੇ ਕੱਚੇ ਕਾਮਿਆਂ ਨੂੰ ਪੱਕਿਆਂ ਵਾਂਗ ਮਿਲੇਗਾ ਮੁਆਵਜ਼ਾ

ਪੰਜਾਬ ’ਚ ਪਾਵਰਕੌਮ ਦੇ ਕੱਚੇ ਕਾਮਿਆਂ ਨੂੰ ਪੱਕਿਆਂ ਵਾਂਗ ਮਿਲੇਗਾ ਮੁਆਵਜ਼ਾ

ਸੂਬਾ ਸਰਕਾਰ ਨੇ ਨਵੀਂ ਨੀਤੀ ’ਤੇ ਲਗਾਈ ਮੋਹਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਦੇ ਕੱਚੇ ਕਾਮਿਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨਵੀਂ ਨੀਤੀ ’ਤੇ ਸਰਕਾਰ ਨੇ ਮੋਹਰ ਵੀ ਲਗਾ ਦਿੱਤੀ ਹੈ। ਪਾਵਰਕੌਮ ਵਲੋਂ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਕੱਚਾ ਕਾਮਾ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਜ਼ਖ਼ਮੀ ਹੁੰਦਾ ਹੈ ਜਾਂ ਉਸਦੀ ਜਾਨ ਚਲੇ ਜਾਂਦੀ ਹੈ ਤਾਂ ਉਸ ਨੂੰ ਵੀ ਪੱਕੇ ਕਰਮਚਾਰੀਆਂ ਦੀ ਤਰ੍ਹਾਂ ਹੀ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੁਆਵਜ਼ੇ ਦੀ ਰਕਮ 5 ਤੋਂ 10 ਲੱਖ ਤੈਅ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ। ਪਹਿਲਾਂ ਮੁਆਵਜ਼ਾ ਸਿਰਫ ਪੱਕੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਸੀ। ਪਾਵਰਕੌਮ ਵਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਨਵੀਂ ਨੀਤੀ ਤਹਿਤ ਇਹ ਨਿਰਦੇਸ਼ ਜਾਰੀ ਹੋਇਆ ਹੈ। ਜਿਸਦੇ ਤਹਿਤ ਆਊਟ ਸੋਰਸਿੰਗ ਵਾਲੇ ਕਾਮੇ ਵੀ ਇਸ ਨੀਤੀ ਵਿਚ ਸ਼ਾਮਲ ਹਨ। ਧਿਆਨ ਰਹੇ ਕਿ ਪਾਵਰਕੌਮ ਵਿਚ ਵੱਡੀ ਗਿਣਤੀ ’ਚ ਸਟਾਫ ਅਜਿਹਾ ਹੈ ਜੋ ਠੇਕੇ ’ਤੇ ਕੰਮ ਕਰਦਾ ਹੈ।

RELATED ARTICLES
POPULAR POSTS