ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡਿਓ ਦਾ ਮੁੱਦਾ ਬੁੱਧਵਾਰ ਨੂੰ ਰਾਜ ਸਭਾ ਵਿਚ ‘ਸਿਫ਼ਰ ਕਾਲ’ ਦੌਰਾਨ ਉਠਾਇਆ। ਸਿੱਖਾਂ ਦੇ ਕਤਲ ਕਬੂਲ ਕਰਨ ਵਾਲੀ ਇਸ ਵੀਡਿਓ ਵਿਚ ਟਾਈਟਲਰ ਨੇ ਹੋਰ ਵੀ ਕਈ ਖ਼ੁਲਾਸੇ ਕੀਤੇ ਸਨ। ઠਕਾਂਗਰਸ ਮੈਂਬਰਾਂ ਨੇ ਕੇਸ ਅਦਾਲਤ ਵਿਚ ਹੋਣ ਦਾ ਹਵਾਲਾ ਦਿੰਦਿਆਂ ਢੀਂਡਸਾ ਵੱਲੋਂ ਉਠਾਏ ਗਏ ਮੁੱਦੇ ‘ਤੇ ਇਤਰਾਜ਼ ਜਤਾਇਆ। ਇਨ੍ਹਾਂ ਇਤਰਾਜ਼ਾਂ ਨੂੰ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਰੱਦ ਕਰ ਦਿੱਤਾ ਅਤੇ ਢੀਂਡਸਾ ਨੂੰ ਬੋਲਣ ਦੀ ਆਗਿਆ ਦੇ ਦਿੱਤੀ। ਢੀਂਡਸਾ ਨੇ ਕਿਹਾ ਕਿ ਇਕ ਵਿਅਕਤੀ 100 ਵਿਅਕਤੀਆਂ ਨੂੰ ਨਹੀਂ ਮਾਰ ਸਕਦਾ। ਇਸ ਲਈ ਜੋ ਇੰਕਸ਼ਾਫ਼ ਸੀਡੀ ਵਿੱਚ ਕੀਤੇ ਗਏ ਹਨ, ਉਸ ਮੁਤਾਬਕ ਕਾਂਗਰਸੀ ਆਗੂ ਦੇ ਹੋਰ ਸਾਥੀਆਂ ਦੀ ਜਾਣਕਾਰੀ ਹਾਸਲ ਕਰਨਾ ਲਾਜ਼ਮੀ ਬਣ ਗਿਆ ਹੈ। ਰਾਜ ਸਭਾ ਮੈਂਬਰ ਨੇ ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਨਸ਼ਰ ਕੀਤੀ ਸੀਡੀ ਵਿਚਲੇ ਟਾਈਟਲਰ ਦੇ ਬਿਆਨ ਬਾਰੇ ਜਾਣਕਾਰੀ ਦਿੱਤੀ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਹੁਣ ਨਿਯਮਾਂ ਦਾ ਹਵਾਲਾ ਦੇ ਰਹੀ ਹੈ, ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਨਿਯਮ ਕਿੱਥੇ ਸਨ? ਉਨ੍ਹਾਂ ਕਿਹਾ ਕਿ ਕੀ ਕੋਈ ਨਿਆਂ ਦੀ ਗੱਲ ਕਰ ਰਿਹਾ ਹੈ? ਉਹ ਹੁਣ ਕਬੂਲਨਾਮੇ ਨੂੰ ਸੁਣਨ ਦੇ ਵੀ ਚਾਹਵਾਨ ਨਹੀਂ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …