Breaking News
Home / ਕੈਨੇਡਾ / Front / ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਮੁੜ ਖੁੱਲ੍ਹੇ

ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਮੁੜ ਖੁੱਲ੍ਹੇ

 


ਭਾਰਤ-ਪਾਕਿ ਟਕਰਾਅ ਦੌਰਾਨ ਸਕੂਲ ਕੀਤੇ ਗਏ ਸਨ ਬੰਦ
ਜੰਮੂ/ਬਿਊਰੋ ਨਿਊਜ਼
ਕੰਟਰੋਲ ਰੇਖਾ ਦੇ ਨੇੜੇ ਸਥਿਤ ਜ਼ਿਲ੍ਹਿਆਂ ਨੂੰ ਛੱਡ ਕੇ ਕਸ਼ਮੀਰ ਵਾਦੀ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਅੱਜ ਬੁੱਧਵਾਰ ਨੂੰ ਮੁੜ ਖੁੱਲ੍ਹ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਵਿਚ ਸਕੂਲ ਅਤੇ ਕਾਲਜ ਇਕ ਹਫ਼ਤੇ ਲਈ ਬੰਦ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਘਾਟੀ ਵਿਚ ਹੋਰ ਥਾਵਾਂ ’ਤੇ ਸਕੂਲ ਮੰਗਲਵਾਰ ਨੂੰ ਖੁੱਲ੍ਹ ਗਏ ਸਨ। ਬਾਰਾਮੂਲਾ ਦੇ ਇਕ ਵਿਦਿਆਰਥੀ ਦਾ ਕਹਿਣਾ ਸੀ ਕਿ ਗੋਲੀਬੰਦੀ ਤੋਂ ਅਸੀਂ ਬਹੁਤ ਖੁਸ਼ ਹਾਂ ਅਤੇ ਹੁਣ ਅਸੀਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਦਿਆਂ ਆਪਣੀਆਂ ਨਿਯਮਤ ਕਲਾਸਾਂ ’ਤੇ ਧਿਆਨ ਕੇਂਦਰਿਤ ਕਰਾਂਗੇ।

Check Also

ਭਾਰਤ ਵਿਚ ਤੁਰਕੀ ਤੇ ਚੀਨ ਦੇ ਸਰਕਾਰੀ ਚੈਨਲਾਂ ਦੇ ਐਕਸ ਅਕਾਊਂਟ ਬਲੌਕ

  ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਤੁਰਕੀ ਦੇ …