ਪ੍ਰਦਰਸ਼ਨਕਾਰੀਆਂ ਨੇ ਪਾਕਿ ’ਤੇ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਦਾ ਲਗਾਇਆ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਅੱਜ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਪਾਕਿਸਤਾਨ ’ਤੇ ਭਾਰਤ ਖਿਲਾਫ਼ ਅੱਤਵਾਦੀਆਂ ਗਤੀਵਿਧੀਆਂ ਨੂੰ ਸਮਰਥਨ ਦੇਣ ਦਾ ਆਰੋਪ ਵੀ ਲਗਾਇਆ। ਇਸ ਵਿਰੋਧ ਪ੍ਰਦਰਸ਼ਨ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਤੋਂ ਇਲਾਵਾ ਅੱਤਵਾਦ ਵਿਰੋਧੀ ਐਕਸ਼ਨ ਫੋਰਮ ਵਰਗੇ ਕਈ ਸਮਾਜਿਕ ਸੰਗਠਨਾਂ ਵੱਲੋਂ ਹਿੱਸਾ ਲਿਆ ਗਿਆ। ਅੱਤਵਾਦ ਵਿਰੋਧੀ ਐਕਸ਼ਨ ਫੋਰਮ ਦੇ ਵਰਕਰਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਭਾਰਤ ਸਰਕਾਰ ਵੱਲੋਂ ਅੱਤਵਾਦ ਦੇ ਖਿਲਾਫ਼ ਇਕ ਸਰਜੀਕਲ ਸਟ੍ਰਾਇਕ ਕੀਤਾ ਗਿਆ ਸੀ। ਉਸ ਤਰ੍ਹਾਂ ਹੁਣ ਵੀ ਦੁਬਾਰਾ ਤੋਂ ਅੱਤਵਾਦ ਨੂੰ ਕੁਚਲਣ ਦੇ ਲਈ ਭਾਰਤ ਸਰਕਾਰ ਨੂੰ ਅਜਿਹਾ ਹੀ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਅੱਤਵਾਦੀਆਂ ਨੇ ਪਹਿਲਗਾਮ ’ਚ ਬੇਕਸੂਰ ਸੈਲਾਨੀਆਂ ਨੂੰ ਮਾਰ ਕੇ ਬਹੁਤ ਹੀ ਘਟੀਆ ਹਰਕਤ ਕੀਤੀ ਹੈ।
Check Also
ਬਿਹਾਰ ਦੇ ਮਧੂਬਨੀ ’ਚ ਅੱਤਵਾਦ ਦੇ ਖਿਲਾਫ਼ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਮਿੱਟੀ ’ਚ ਮਿਲਾਉਣ ਦਾ ਆ ਗਿਆ ਹੈ ਸਮਾਂ …