8.2 C
Toronto
Friday, November 7, 2025
spot_img
Homeਭਾਰਤਹਰਿਆਣਾ ਦੇ ਪੰਜ ਜ਼ਿਲ੍ਹਿਆਂ ਦੀਆਂ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਵੱਡੀ...

ਹਰਿਆਣਾ ਦੇ ਪੰਜ ਜ਼ਿਲ੍ਹਿਆਂ ਦੀਆਂ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਵਿਚ ਤਿੰਨ ਸੂਬਿਆਂ ਵਿਚ ਮਿਲੀ ਹਾਰ ਤੋਂ ਬਾਅਦ ਹਰਿਆਣਾ ਵਿਚੋਂ ਭਾਜਪਾ ਲਈ ਰਾਹਤ ਵਾਲੀ ਖ਼ਬਰ ਹੈ। ਹਰਿਆਣਾ ਵਿਚ ਪੰਜ ਜ਼ਿਲ੍ਹਿਆਂ ਦੀਆਂ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਮੇਅਰ ਲਈ ਪੰਜੇ ਉਮੀਦਵਾਰ ਜਿੱਤ ਗਏ ਹਨ। ਪੰਜ ਸੂਬਿਆਂ ਵਿਚ ਕਮਲ ਖਿੜਨ ਨਾਲ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਸਾਰੇ ਨੇਤਾ ਗਦ-ਗਦ ਹਨ। ਬੁੱਧਵਾਰ ਸਵੇਰੇ 8 ਵਜੇ ਸ਼ੁਰੂ ਹੋਈ ਗਿਣਤੀ ਨੇ ਦੁਪਹਿਰ 2 ਵਜੇ ਸਾਰੀ ਤਸਵੀਰ ਸਾਫ ਕਰ ਦਿੱਤੀ। ਪਾਣੀਪਤ, ਕਰਨਾਲ, ਯਮੁਨਾਨਗਰ, ਹਿਸਾਰ ਤੇ ਰੋਹਤਕ, ਪੰਜਾਂ ਜ਼ਿਲ੍ਹਿਆਂ ਵਿਚ ਭਾਜਪਾ ਦੇ ਮੇਅਰ ਉਮੀਦਵਾਰ ਜੇਤੂ ਰਹੇ।ਪਾਣੀਪਤ ਤੋਂ ਭਾਜਪਾ ਮੇਅਰ ਅਵਨੀਤ ਕੌਰ ਨੇ 74 ਹਜ਼ਾਰ 940 ਵੋਟਾਂ ਨਾਲ ਜਿੱਤ ਹਾਸਲ ਕੀਤੀ। ਕਰਨਾਲ ਵਿਚ ਰੇਣੂ ਬਾਲਾ ਗੁਪਤਾ ਨੇ 9348 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਜਦ ਕਿ ਯਮੁਨਾਨਗਰ ਵਿਚ ਭਾਜਪਾ ਉਮੀਦਵਾਰ ਮਦਨ ਚੌਹਾਨ ਨੇ 40 ਹਜ਼ਾਰ 678 ਜਦੋਂ ਕਿ ਹਿਸਾਰ ਤੋਂ ਗੌਤਮ ਸਰਦਾਨਾ ਨੇ 28 ਹਜ਼ਾਰ 91 ਵੋਟਾਂ ਨਾਲ ਜਿੱਤ ਹਾਸਲ ਕੀਤੀ।

 

 

 

RELATED ARTICLES
POPULAR POSTS