10.3 C
Toronto
Saturday, November 8, 2025
spot_img
Homeਭਾਰਤਮਦਰ ਟੈਰੇਸਾ ਦੇ ਜੀਵਨ 'ਤੇ ਕੇਂਦਰਤ ਫ਼ਿਲਮ ਉਤਸਵ ਦਾ ਮੁੰਬਈ 'ਚ ਹੋਵੇਗਾ...

ਮਦਰ ਟੈਰੇਸਾ ਦੇ ਜੀਵਨ ‘ਤੇ ਕੇਂਦਰਤ ਫ਼ਿਲਮ ਉਤਸਵ ਦਾ ਮੁੰਬਈ ‘ਚ ਹੋਵੇਗਾ ਆਯੋਜਨ

Embracing the upcoming sainthood of Mother Teresa- copy copyਕੋਲਕਾਤਾ/ਬਿਊਰੋ ਨਿਊਜ : ਇਸ ਸਾਲ ਸਤੰਬਰ ‘ਚ ਮਦਰ ਟੈਰੇਸਾ ਨੂੰ ਸੰਤ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਸਬੰਧ ‘ਚ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਕੇਂਦਰਤ ਇਕ ਫ਼ਿਲਮ ਉਤਸਵ ਦਾ ਆਯੋਜਨ ਭਾਰਤ ‘ਚ 100 ਤੋਂ ਜ਼ਿਆਦਾ ਸਥਾਨਾਂ ਅਤੇ ਲਗਭਗ 50 ਹੋਰ ਦੇਸ਼ਾਂ ‘ਚ ਕੀਤਾ ਜਾਵੇਗਾ। ਵਰਲਡ ਕੈਥੋਲਿਕ ਐਸੋਸੀਏਸ਼ਨ ਫਾਰ ਕਮਿਊਨੀਕੇਸ਼ਨ ਦੇ ਇੰਡੀਆ ਚੈਪਟਰ ਦੁਆਰਾ ਆਯੋਜਿਤ ਮਦਰ ਟੈਰੇਸਾ ਅੰਤਰਰਾਸ਼ਟਰੀ ਫ਼ਿਲਮ ਉਤਸਵ ਦੀ ਸ਼ੁਰੂਆਤ 26 ਅਗਸਤ ਤੋਂ ਕੋਲਕਾਤਾ ‘ਚ ਹੋਵੇਗੀ ਜਿਸ ਤੋਂ ਬਾਅਦ ਅਗਲੇ ਛੇ ਮਹੀਨਿਆਂ ਤੱਕ ਇਸ ਦਾ ਆਯੋਜਨ ਪੂਰੀ ਦੁਨੀਆ ‘ਚ ਹੋਵੇਗਾ। ਉਤਸਵ ਦੇ ਨਿਰਦੇਸ਼ਕ ਸੁਨੀਲ ਲੁਕਾਸ ਨੇ ਦੱਸਿਆ ਕਿ ਇਹ ਨੋਬਲ ਪੁਰਸਕਾਰ ਜੇਤੂ ਦੇ ਜੀਵਨ ‘ਤੇ ਬਣੀ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਫ਼ਿਲਮਾਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਹੋਰ ਸਮੱਗਰੀ ਦੀ ਸ਼ਾਨਦਾਰ ਵੱਡੀ ਪ੍ਰਦਰਸ਼ਨੀ ਪੇਸ਼ ਕਰਨਗੇ। ਉਨ੍ਹਾਂ ਕਿਹਾ, ‘ਇਸ ਦਾ ਉਦੇਸ਼ ਪੂਰੀ ਦੁਨੀਆ ‘ਚ ਮਦਦ ਟੈਰੇਸਾ ਦਾ ਸੰਦੇਸ਼ ਫੈਲਾਉਣਾ ਹੈ। ਅਸੀਂ ਲੋਕਾਂ ‘ਚ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਧਾਉਣਾ ਚਾਹੁੰਦੇ ਹਾਂ।
ਰੋਮਨ ਕੈਥੋਲਿਕ ਨਨ ਨੂੰ ਵੈਟੇਕਿਨ ਸਿਟੀ ‘ਚ ਪੋਪ ਫਰਾਂਸਿਸ ਵੱਲੋਂ ਚਾਰ ਸਤੰਬਰ ਨੂੰ ਸੰਤ ਐਲਾਨ ਕੀਤਾ ਜਾਵੇਗਾ। ਕੋਲਕਾਤਾ ‘ਚ 45 ਸਾਲ ਤੱਕ ਗਰੀਬ ਅਤੇ ਬੀਮਾਰ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ 1997 ‘ਚ ਮਦਰ ਟੈਰੇਸਾ ਦਾ ਦੇਹਾਂਤ ਹੋ ਗਿਆ ਸੀ।

RELATED ARTICLES
POPULAR POSTS