ਭਾਜਪਾ ਦਾ ਕਹਿਣਾ ਇਹ ਲੋਕਤੰਤਰ ਦਾ ਮਜ਼ਾਕ
ਨਵੀਂ ਦਿੱਲੀ /ਬਿਊਰੋ ਨਿਊਜ਼
ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਲੜਾਈ ਰੁਕਦੀ ਨਹੀਂ ਦਿਸ ਰਹੀ ਹੈ। ਉਪ ਰਾਜਪਾਲ ਅਨਿਲ ਬੈਜਲ ਦੇ ਦਫਤਰ ਦੇ ਅੰਦਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਤਿੰਨ ਮੰਤਰੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਡਾਕਟਰਾਂ ਦੀ ਟੀਮ ਨੇ ਧਰਨੇ ‘ਤੇ ਬੈਠੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਸਾਥੀਆਂ ਦਾ ਚੈਕਅਪ ਕੀਤਾ। ਕੇਜਰੀਵਾਲ ਨੇ ਵੀਡੀਓ ਮੈਸੇਜ ਵਿਚ ਕਿਹਾ ਕਿ ਦਿੱਲੀ ਦੇ ਹਿੱਤ ਵਿਚ ਸਰਕਾਰ ਦੀਆਂ ਤਿੰਨ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਭਾਜਪਾ ਨੇ ਕਿਹਾ ਕਿ ‘ਆਪ’ ਨੇਤਾ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ। ਨਾਲ ਹੀ ਉਪ ਰਾਜਪਾਲ ਦੇ ਦਫਤਰ ਨੇ ਧਰਨੇ ਦੀ ਆਲੋਚਨਾ ਕੀਤੀ ਹੈ। ਜਦ ਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਆਪਣੇ ਲਈ ਨਹੀਂ, ਦਿੱਲੀ ਦੀ ਜਨਤਾ ਲਈ ਧਰਨੇ ‘ਤੇ ਬੈਠੇ ਹਾਂ।

