-7.9 C
Toronto
Monday, January 19, 2026
spot_img
Homeਭਾਰਤਸਪੇਸ ਵਿਚ ਭਾਰਤ ਨੇ 100 ਸੈਟੇਲਾਈਟ ਭੇਜਣ ਨਾਲ ਬਣਾਇਆ ਇਤਿਹਾਸ

ਸਪੇਸ ਵਿਚ ਭਾਰਤ ਨੇ 100 ਸੈਟੇਲਾਈਟ ਭੇਜਣ ਨਾਲ ਬਣਾਇਆ ਇਤਿਹਾਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਸਪੇਸ ਦੀ ਦੁਨੀਆ ਵਿਚ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਅੱਜ ਇਸਰੋ ਦਾ ਸੈਟੇਲਾਈਟ ਭੇਜਣ ਦਾ ਸੈਂਕੜਾ ਪੂਰਾ ਹੋ ਗਿਆ। ਇਸਰੋ ਨੇ ਅੱਜ ਸਵੇਰੇ 9.28 ‘ਤੇ ਪੀ.ਐਸ.ਐਲ.ਵੀ. ਰਾਹੀਂ 31 ਉਪਗ੍ਰਹਿਆਂ ਨੂੰ ਲਾਂਚ ਕੀਤਾ। ਭੇਜੇ ਗਏ ਕੁੱਲ 31 ਉਪਗ੍ਰਹਿਆਂ ਵਿਚੋਂ ਤਿੰਨ ਭਾਰਤੀ ਤੇ ਬਾਕੀ 28 ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬਰਤਾਨੀਆ ਤੇ ਅਮਰੀਕਾ ਤੋਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਸ.ਐਲ.ਵੀ. ਦੇ ਸਫਲਤਾ ਨਾਲ ਲਾਂਚ ਲਈ ਇਸਰੋ ਤੇ ਉਸ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਮੋਦੀ ਹੋਰਾਂ ਨੇ ਕਿਹਾ ਕਿ ਨਵੇਂ ਸਾਲ ਮੌਕੇ ਇਹ ਸਫਲਤਾ ਦੇਸ਼ ਦੇ ਸ਼ਹਿਰੀਆਂ, ਕਿਸਾਨਾਂ ਤੇ ਮਛੇਰਿਆਂ ਸਮੇਤ ਹੋਰਾਂ ਨੂੰ ਵੀ ਲਾਭ ਦੇਵੇਗੀ।

RELATED ARTICLES
POPULAR POSTS