Breaking News
Home / ਭਾਰਤ / ਭਾਰਤੀ ਸੁਪਰੀਮ ਕੋਰਟ ਨੇ ਲਾਂਚ ਕੀਤੀ ਫੈਸਲਿਆਂ ਅਤੇ ਦਲੀਲਾਂ ਲਈ ਨਵੀਂ ਸ਼ਬਦਾਵਲੀ

ਭਾਰਤੀ ਸੁਪਰੀਮ ਕੋਰਟ ਨੇ ਲਾਂਚ ਕੀਤੀ ਫੈਸਲਿਆਂ ਅਤੇ ਦਲੀਲਾਂ ਲਈ ਨਵੀਂ ਸ਼ਬਦਾਵਲੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਦਲੀਲਾਂ ‘ਚ ਹੁਣ ਜੈਂਡਰ ਸਟੀਰੀਓਟਾਈਪ ਸ਼ਬਦਾਂ ਦਾ ਇਸਤੇਮਾਲ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਮਹਿਲਾਵਾਂ ਦੇ ਲਈ ਵਰਤੇ ਜਾਣ ਵਾਲੇ ਇਤਰਾਜ਼ਯੋਗ ਸ਼ਬਦਾਂ ‘ਤੇ ਰੋਕ ਲਗਾਉਣ ਲਈ ਜੈਂਡਰ ਸਟੀਰੀਓਟਾਈਪ ਕਾਮਬੈਟ ਹੈਂਡਬੁੱਕ ਲਾਂਚ ਕਰ ਦਿੱਤੀ ਹੈ। ਲੰਘੀ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਸੁਪਰੀਮ ਕੋਰਟ ‘ਚ ਇਕ ਪ੍ਰੋਗਰਾਮ ਦੌਰਾਨ ਕਿਹਾ ਗਿਆ ਸੀ ਕਿ ਕਾਨੂੰਨੀ ਮਾਮਲਿਆਂ ‘ਚ ਮਹਿਲਾਵਾਂ ਦੇ ਲਈ ਵਰਤੇ ਜਾਂਦੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਰੁਕੇਗਾ ਅਤੇ ਜਲਦੀ ਹੀ ਡਿਕਸ਼ਨਰੀ ਵੀ ਆਵੇਗੀ। 16 ਅਗਸਤ ਨੂੰ ਹੈਂਡਬੁੱਕ ਜਾਰੀ ਕਰਦੇ ਹੋਏ ਚੀਫ਼ ਜਸਟਿਸ ਆਫ਼ ਇੰਡੀਆ ਡੀਵਾਈ ਚੰਦਰਚੂੜ ਨੇ ਕਿਹਾ ਕਿ ਇਸ ਨਾਲ ਜੱਜਾਂ ਅਤੇ ਵਕੀਲਾਂ ਨੂੰ ਇਹ ਸਮਝਣ ‘ਚ ਆਸਾਨੀ ਹੋਵੇਗੀ ਕਿ ਕਿਹੜਾ ਸ਼ਬਦ ਇਤਰਾਜ਼ਯੋਗ ਹੈ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਦੱਸਿਆ ਕਿ ਇਸ ਹੈਂਡਬੁੱਕ ‘ਚ ਇਤਰਾਜ਼ਯੋਗ ਸ਼ਬਦਾਂ ਦੀ ਲਿਸਟ ਹੈ ਅਤੇ ਉਸ ਦੀ ਜਗ੍ਹਾ ਵਰਤੇ ਜਾਣ ਵਾਲੇ ਸ਼ਬਦ ਦੱਸੇ ਗਏ ਹਨ।
ਇਨ੍ਹਾਂ ਨੂੰ ਕੋਰਟ ‘ਚ ਦਲੀਲਾਂ ਦੇਣ, ਹੁਕਮ ਦੇਣ ਅਤੇ ਉਸ ਦੀ ਕਾਪੀ ਤਿਆਰ ਕਰਨ ਸਮੇਂ ਵਰਤਿਆ ਜਾ ਸਕਦਾ ਹੈ। ਇਹ ਹੈਂਡਬੁੱਕ ਵਕੀਲਾਂ ਦੇ ਨਾਲ-ਨਾਲ ਜੱਜਾਂ ਦੇ ਲਈ ਵੀ ਹੈ। ਇਸ ਹੈਂਡਬੁੱਕ ‘ਚ ਉਹ ਸ਼ਬਦ ਹਨ ਜਿਨ੍ਹਾਂ ਨੂੰ ਪਹਿਲਾਂ ਅਦਾਲਤਾਂ ‘ਚ ਵਰਤਿਆ ਜਾਂਦਾ ਸੀ। ਸ਼ਬਦ ਗਲਤ ਕਿਉਂ ਹਨ ਅਤੇ ਉਹ ਕਾਨੂੰਨ ਨੂੰ ਕਿਸ ਤਰ੍ਹਾਂ ਹੋਰ ਵਿਗਾੜ ਸਕਦੇ ਇਸ ਸਬੰਧੀ ਵੀ ਦੱਸਿਆ ਗਿਆ ਹੈ।

 

Check Also

8 ਸੂਬਿਆਂ ਦੇ 28 ਏਅਰਪੋਰਟ ਭਲਕੇ 9 ਮਈ ਤੱਕ ਬੰਦ

    ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਅਲਰਟ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ’ਤੇ ਏਅਰ ਸਟ੍ਰਾਈਕ …