16.8 C
Toronto
Friday, June 5, 2026
spot_img
Homeਪੰਜਾਬਪੂਰਨ ਸਿੱਖੀ ਸਰੂਪ ਵਿਚ ਦਿਖਾਈ ਦੇਣਗੇ ਅਕਾਲੀ ਦਲ ਦੇ ਮੈਂਬਰ

ਪੂਰਨ ਸਿੱਖੀ ਸਰੂਪ ਵਿਚ ਦਿਖਾਈ ਦੇਣਗੇ ਅਕਾਲੀ ਦਲ ਦੇ ਮੈਂਬਰ

ਅਕਾਲੀ ਦਲ-ਭਾਜਪਾ ਗਠਜੋੜ ਦਾ ਵਫਦ ਰਾਜਪਾਲ ਨੂੰ ਵੀ ਮਿਲਿਆ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਹੁਣ ਪੂਰਨ ਸਿੱਖੀ ਸਰੂਪ ਵਿਚ ਨਜ਼ਰ ਆਉਣਗੇ। ਕਿਉਂਕਿ ਪਾਰਟੀ ਹਾਈਕਮਾਂਡ ਨੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਲਈ ਇਹ ਸ਼ਰਤ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਤਜਵੀਜ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਰੱਖੀ। ਲੰਘੇ ਕੱਲ੍ਹ ਸਿਆਸੀ ਮਾਮਲਿਆਂ ਬਾਰੇ ਕੋਰ ਕਮੇਟੀ ਦੀ ਬੈਠਕ ਦੌਰਾਨ ਸੁਖਬੀਰ ਸਾਦਲ ਨੇ ਤਜਵੀਜ਼ ਰੱਖੀ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੂਰਨ ਗੁਰਸਿੱਖ ਸਰੂਪ ਵਿਚ ਦਿਖਾਈ ਦੇਣਾ ਚਾਹੀਦਾ ਹੈ। ਇਸ ਲਈ ਸਾਰੇ ਅਹੁਦੇਦਾਰ ਦਾੜ੍ਹੀ ਤੇ ਕੇਸ ਜ਼ਰੂਰ ਰੱਖਣ। ਉਨ੍ਹਾਂ ਕਿਹਾ ਕਿ ਪਾਰਟੀ ਦਾ ਅਹੁਦੇਦਾਰ ਬਣਾਉਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ।
ਇਸੇ ਦੌਰਾਨ ਅੱਜ ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਦਾ ਵਫਦ ਕਿਸਾਨੀ ਕਰਜ਼ੇ ਸਬੰਧੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ।

RELATED ARTICLES
POPULAR POSTS