1.3 C
Toronto
Friday, November 14, 2025
spot_img
Homeਪੰਜਾਬਏ.ਐਸ.ਆਈ ਨੂੰ ਮੰਤਰੀ ਦੇ ਗੋਡੀਂ ਹੱਥ ਲਾਉਣੇ ਪਏ ਮਹਿੰਗੇ

ਏ.ਐਸ.ਆਈ ਨੂੰ ਮੰਤਰੀ ਦੇ ਗੋਡੀਂ ਹੱਥ ਲਾਉਣੇ ਪਏ ਮਹਿੰਗੇ

ਤ੍ਰਿਪਤ ਰਾਜਿੰਦਰ ਬਾਜਵਾ ਨੇ ਹੀ ਏਐਸਆਈ ਨੂੰ ਕਰਾਇਆ ਮੁਅੱਤਲ
ਕਾਦੀਆਂ/ਬਿਊਰੋ ਨਿਊਜ਼ : ਲੰਘੇ ਕੱਲ੍ਹ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਗੋਡੀਂ ਹੱਥ ਲਾਉਣ ਕਾਰਨ ਪੰਜਾਬ ਪੁਲਿਸ ਦੇ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ। ਏ.ਐਸ.ਆਈ ਪਲਵਿੰਦਰ ਸਿੰਘ, ਜੋ ਕਿ ਵਰਦੀ ਵਿਚ ਆਨ ਡਿਊਟੀ ਸੀ, ਵੱਲੋਂ ਆਪਣੇ ਤਬਾਦਲੇ ਜਾਂ ਨਿੱਜੀ ਲਾਲਸਾ ਨੂੰ ਲੈ ਕੇ ਅਣਜਾਣਪੁਣੇ ਵਿਚ ਬਾਜਵਾ ਦੇ ਪੈਰੀਂ ਹੱਥ ਲਗਾ ਦਿੱਤੇ ਤਾਂ ਬਾਜਵਾ ਤੁਰੰਤ ਗੁੱਸੇ ਹੋ ਗਏ। ਉਨ੍ਹਾਂ ਆਈ.ਜੀ (ਬਾਰਡਰ) ਸੁਰਿੰਦਰਪਾਲ ਸਿੰਘ ਪਰਮਰ ਨੂੰ ਏਐਸ.ਆਈ ਦੀ ਸ਼ਿਕਾਇਤ ਕੀਤੀ ਤੇ ਏ.ਐਸ.ਆਈ ਨੂੰ ਤੁਰੰਤ ਮੁਅੱਤਲ ਕਰਨ ਲਈ ਕਿਹਾ। ਥੋੜ੍ਹੀ ਦੇਰ ਬਾਅਦ ਹੀ ਏਐਸਆਈ ਪਲਵਿੰਦਰ ਸਿੰਘ ਦਾ ਮੁਅੱਤਲੀ ਆਰਡਰ ਉਸਦੇ ਮੋਬਾਈਲ ਫੋਨ ‘ਤੇ ਆ ਗਿਆ ਤੇ ਉਨ੍ਹਾਂ ਨੂੰ ਤੁਰੰਤ ਬਟਾਲਾ ਪੁਲਿਸ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ। ਬਟਾਲਾ ਦੇ ਐਸ.ਐਸ.ਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਦੀਆਂ ਸਥਿਤ ਆਪਣੀ ਰਿਹਾਇਸ਼ ਅਤੇ ਚੰਡੀਗੜ੍ਹ ਸਥਿਤ ਦਫਤਰ ਵਿਚ ਬਾਜਵਾ ਨੇ ਸਪੈਸ਼ਲ ਨੋਟਿਸ ਲਗਾਇਆ ਹੋਇਆ ਹੈ। ਇਸ ‘ਤੇ ਬਾਜਵਾ ਵਲੋਂ ਲਿਖਿਆ ਗਿਆ ਹੈ, ”ਮਿਲਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਪੈਰਾਂ ਨੂੰ ਹੱਥ ਲਾ ਕੇ ਸ਼ਰਮਿੰਦਾ ਨਾ ਕਰਨ।”

RELATED ARTICLES
POPULAR POSTS