ਚੰਡੀਗੜ੍ਹ : ਪੰਜਾਬ ਪੁਲਿਸ ਦੇ ਵਿਵਾਦਤ ਅਫ਼ਸਰ ਰਾਜਜੀਤ ਸਿੰਘ ਨੇ ਆਪਣਾ ਪਾਸਪੋਰਟ ਆਈਜੀ (ਹੈੱਡ ਕੁਆਰਟਰ) ਜਤਿੰਦਰ ਸਿੰਘ ਔਲਖ ਦੇ ਦਫ਼ਤਰ ਵਿੱਚ ਸੌਂਪ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਡੀਐਸਪੀ ਰੈਂਕ ਦਾ ਇੱਕ ਅਫ਼ਸਰ ਚਿੱਠੀ ਸਮੇਤ ਪਾਸਪੋਰਟ ਆਈਜੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਗਿਆ। ਇਹ ਪਾਸਪੋਰਟ ਜਾਇਜ਼ ਹੈ, ਜਿਸ ਦੀ ਅਜੇ ਮਿਆਦ ਖ਼ਤਮ ਨਹੀਂ ਹੋਈ। ਚਿੱਠੀ ‘ਚ ਰਾਜਜੀਤ ਨੇ ਲਿਖਿਆ ਹੈ ਕਿ ਉਸ ਨੂੰ ਪੁਲਿਸ ਪ੍ਰਬੰਧ ‘ਤੇ ਪੂਰਾ ਯਕੀਨ ਹੈ ਤੇ ਉਹ ਹਰ ਤਰ੍ਹਾਂ ਦੀ ਤਫ਼ਤੀਸ਼ ‘ਚ ਸ਼ਾਮਲ ਹੋਵੇਗਾ।
Check Also
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ
20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …