Breaking News
Home / ਪੰਜਾਬ / ਮੋਗਾ ‘ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ

ਮੋਗਾ ‘ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ

ਫਿਲੌਰ ਨੇੜਿਓਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਮਹਿਲਾ ਕਾਬੂ
ਮੋਗਾ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਿਆਂ ਦਾ ਜਾਲ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਕਾਰਨ ਹੀ ਮੌਤ ਦੇ ਮੂੰਹ ‘ਚ ਪੈ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਮੋਗਾ ਵਿਚ ਵੀ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤਪਾਲ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਨੌਜਵਾਨ ਕੁੱਝ ਮਹੀਨੇ ਪਹਿਲਾਂ ਹੀ ਦੋਹਾ ਕਤਰ ਤੋਂ ਵਾਪਸ ਆਇਆ ਸੀ ਅਤੇ ਉਸ ਨੇ ਕੈਨੇਡਾ ਜਾਣ ਦੀ ਫਾਈਲ ਵੀ ਲਗਾਈ ਹੋਈ ਸੀ। ਪਰ ਨਸ਼ਿਆਂ ਦੀ ਆਦਤ ਨੇ ਉਸਦੀ ਜ਼ਿੰਦਗੀ ਦਾ ਸਫਰ ਸਮਾਪਤ ਕਰ ਦਿੱਤਾ।
ਇਸੇ ਦੌਰਾਨ ਫਿਲੌਰ ਪੁਲਿਸ ਨੂੂੰ ਅੱਜ ਵੱਡੀ ਸਫਲਤਾ ਹਾਸਲ ਹੋਈ। ਪੁਲਿਸ ਨੇ ਸਤਲੁਜ ਦਰਿਆ ਲਾਗੇ ਲਗਾਏ ਹਾਈਟੈੱਕ ਨਾਕੇ ਦੌਰਾਨ ਇੱਕ ਮਹਿਲਾ ਨੂੰ 1 ਕਿੱਲੋਗਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …