-4.7 C
Toronto
Wednesday, December 3, 2025
spot_img
Homeਪੰਜਾਬਕਾਂਗਰਸ ਅਤੇ ਭਾਜਪਾ ਨੇ ‘ਆਪ’ ਖਿਲਾਫ ਵਿੱਢੀ ਮੁਹਿੰਮ

ਕਾਂਗਰਸ ਅਤੇ ਭਾਜਪਾ ਨੇ ‘ਆਪ’ ਖਿਲਾਫ ਵਿੱਢੀ ਮੁਹਿੰਮ

ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਦੱਸਿਆ ਨਕਲੀ ਕ੍ਰਾਂਤੀਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਨੇ ਇਕ ਦੂਜੇ ’ਤੇ ਸਿਆਸੀ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸਦੇ ਚੱਲਦਿਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜ੍ਹੇ ਹਨ। ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਕਲੀ ਕ੍ਰਾਂਤੀਕਾਰੀ ਤੱਕ ਕਹਿ ਦਿੱਤਾ ਹੈ। ਖਹਿਰਾ ਨੇ ਕੇਜਰੀਵਾਲ ਦੇ 7 ਜੂਨ 2013 ਦੇ ਸਹੁੰ ਪੱਤਰ ਨੂੰ ਵੀ ਝੂੁਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਸ ਐਫੀਡੇਵਿਟ ਵਿਚ ਕਿਹਾ ਸੀ ਕਿ ਉਹ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣਗੇ ਅਤੇ ਕੋਈ ਵੱਡਾ ਬੰਗਲਾ ਵੀ ਨਹੀਂ ਲੈਣਗੇ। ਇਸ ਤੋਂ ਇਲਾਵਾ ਇਸ ਪੱਤਰ ਵਿਚ ਹੋਰ ਵੀ ਕਈ ਵਾਅਦੇ ਲਿਖੇ ਗਏ ਸਨ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਆਪਣੇ ਲਈ ਚਾਰ-ਪੰਜ ਕਮਰਿਆਂ ਦੇ ਘਰ ਤੋਂ ਵੱਡਾ ਘਰ ਨਾ ਹੋਣ ਦੀ ਗੱਲ ਕਹਿੰਦੇ ਸਨ, ਪਰ ਹੁਣ ਉਨ੍ਹਾਂ ਆਪਣੇ ਘਰ ਵੀ ਰੈਨੋਵੇਸ਼ਨ ’ਤੇ 44 ਕਰੋੜ 78 ਲੱਖ ਰੁਪਏ ਖਰਚ ਦਿੱਤੇ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਵੀ ਅਰਵਿੰਦ ਕੇਜਰੀਵਾਲ ਦੀ ਸਿਆਸੀ ਘੇਰਾਬੰਦੀ ਕੀਤੀ ਹੈ। ਭਾਜਪਾ ਨੇ ਵੀ ਕੇਜਰੀਵਾਲ ’ਤੇ ਆਰੋਪ ਲਗਾਏ ਹਨ ਕਿ ਕੇਜਰੀਵਾਲ ਨੇ ਮਹਿਲ ਨੂੰ ਸਜਾਉਣ ਲਈ 45 ਕਰੋੜ ਰੁਪਏ ਖਰਚੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਨੇ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਖਿਲਾਫ ਦਿੱਲੀ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ।

 

RELATED ARTICLES
POPULAR POSTS