Breaking News
Home / ਪੰਜਾਬ / ਸਰਹੱਦ ਤੋਂ ਕਾਬੂ ਕੀਤਾ ਇਕ ਪਾਕਿਸਤਾਨੀ ਨਾਗਰਿਕ

ਸਰਹੱਦ ਤੋਂ ਕਾਬੂ ਕੀਤਾ ਇਕ ਪਾਕਿਸਤਾਨੀ ਨਾਗਰਿਕ

3ਕੀਤੇ ਕਈ ਅਹਿਮ ਖੁਲਾਸੇ
ਕਿਹਾ, ਮੈਨੂੰ ਤਸਕਰਾਂ ਨੇ ਇਹ ਦੇਖਣ ਲਈ ਭੇਜਿਆ ਸੀ ਕਿ ਸਰਹੱਦ ‘ਤੇ ਭਾਰਤੀ ਜਵਾਨ ਕਿੰਨੇ ਕੁ ਚੌਕਸ ਹਨ
ਅੰਮ੍ਰਿਤਸਰ/ਬਿਊਰੋ ਨਿਊਜ਼
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਅੱਜ ਸਵੇਰੇ ਕਾਬੂ ਕੀਤੇ ਗਏ ਪਾਕਿਸਤਾਨੀ ਨਾਗਰਿਕ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨੀ ਤਸਕਰਾਂ ਨੇ ਇਹ ਦੇਖਣ ਲਈ ਭੇਜਿਆ ਸੀ ਕੇ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੇੜੇ ਭਾਰਤੀ ਜਵਾਨ ਕਿੰਨੇ ਕੂ ਚੌਕਸ ਹਨ। ਉਹ ਜਿਵੇਂ ਹੀ ਭਾਰਤੀ ਇਲਾਕੇ ਵਿੱਚ ਦਾਖਲ ਹੋਇਆ ਤਾਂ ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਪਾਕਿਸਤਾਨੀ ਵਿਅਕਤੀ ਦਾ ਨਾਮ ਅਹੀਲ ਅਹਿਮਦ ਹੈ ਤੇ ਉਹ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਅਹੀਲ ਨੇ ਦੱਸਿਆ ਕਿ ਉਸ ਦਾ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੈ। ਉਸ ਨੂੰ ਪਾਕਿਸਤਾਨ ਵਾਲੇ ਸਰਹੱਦੀ ਇਲਾਕੇ ਵਿੱਚ ਖੜ੍ਹੇ ਤਿੰਨ ਨਸ਼ਾ ਤਸਕਰਾਂ ਨੇ ਡਰਾ-ਧਮਕਾ ਕੇ ਸਰਹੱਦ ਵਾਲੇ ਪਾਸੇ ਭੇਜਿਆ ਸੀ। ਅਹੀਲ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਮੌਜੂਦ ਤਿੰਨ ਪਾਕਿ ਤਸਕਰਾਂ ਕੋਲ ਤਿੰਨ 20-20 ਕਿਲੋ ਦੇ ਥੈਲੇ ਸਨ ਜਿਨ੍ਹਾਂ ਵਿੱਚ ਨਸ਼ੀਲਾ ਪਦਾਰਥ ਸੀ ਅਤੇ  ਉਨ੍ਹਾਂ ਕੋਲ ਹਥਿਆਰ ਵੀ ਸਨ।
ਅਹੀਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਇੱਕ ਵਾਰ ਸਰਹੱਦ ਵਾਲੇ ਪਾਸੇ ਆ ਚੁੱਕਾ ਹੈ ਪਰ ਇਸ ਵਾਰ ਉਹ ਜਵਾਨਾਂ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …