Breaking News
Home / ਪੰਜਾਬ / ਸੌਖਾ ਨਹੀਂ ਹੋਵੇਗਾ ਹੁਣ ‘ਆਪ’ ਵਿਚ ਸ਼ਾਮਲ ਹੋਣਾ

ਸੌਖਾ ਨਹੀਂ ਹੋਵੇਗਾ ਹੁਣ ‘ਆਪ’ ਵਿਚ ਸ਼ਾਮਲ ਹੋਣਾ

4ਪੈਨਲ ਦੀ ਮਨਜੂਰੀ ਤੋਂ ਬਾਅਦ ਹੀ ਕਿਸੇ ਆਗੂ ਨੂੰ ਪਾਰਟੀ ‘ਚ ਕੀਤਾ ਜਾਵੇਗਾ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪਾਰਟੀ ਤੋਂ ਬਾਹਰਲੇ ਆਗੂਆਂ ਅਤੇ ਵਰਕਰਾਂ ਨੂੰ ਸ਼ਾਮਲ ਕਰਵਾਉਣ ਦੇ ਮਾਮਲੇ ਉੱਤੇ ਛਿੜੇ ਵਿਵਾਦ ਨੂੰ ਖ਼ਤਮ ਕਰਨ ਸਬੰਧੀ ਹੱਲ ਲੱਭ ਲਿਆ ਹੈ। ਪਾਰਟੀ ਨੇ ਦੂਜੇ ਆਗੂਆਂ ਨੂੰ ਸ਼ਾਮਲ ਕਰਨ ਸਬੰਧੀ ਇੱਕ ਪੈਨਲ ਤਿਆਰ ਕੀਤਾ ਹੈ। ਇਸ ਪੈਨਲ ਦੀ ਮਨਜ਼ੂਰੀ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਪੈਨਲ ਵਿੱਚ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸੰਸਦ ਮੈਂਬਰ ਭਗਵੰਤ ਮਾਨ ਸ਼ਾਮਲ ਹਨ। ਭਵਿੱਖ ਵਿੱਚ ਕਿਸੇ ਵੀ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਇਹੀ ਪੈਨਲ ਕਰੇਗਾ।
ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਆਗੂਆਂ, ਜ਼ੋਨਲ ਇੰਚਾਰਜਾਂ, ਸੈਕਟਰ ਇੰਚਾਰਜਾਂ ਅਤੇ ਕੇਂਦਰੀ ਅਬਰਜ਼ਵਰਾਂ ‘ਤੇ ਆਪਣੇ ਪੱਧਰ ‘ਤੇ ਕਿਸੇ ਨੂੰ ਪਾਰਟੀ ਵਿੱਚ ਸ਼ਾਮਲ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ।

Check Also

ਅੰਮ੍ਰਿਤਸਰ ‘ਚ ਕਿਸਾਨ ਮਹਾਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਨੇ ਵਜਾਇਆ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ

ਕਿਹਾ – ਕੇਂਦਰ ਸਰਕਾਰ ਖੋਹਣਾ ਚਾਹੁੰਦੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਅੰਮ੍ਰਿਤਸਰ/ਬਿਊਰੋ ਨਿਊਜ਼ ਕੇਂਦਰ ਸਰਕਾਰ ਵਲੋਂ …